ਵਾਰ ਮਾਝ ਕੀ ਸੁਧੁ ਪਉੜੀ ॥

وار ماجھ کی سدھُ پؤڑی ۔۔

Vaar Majh Ki Sudh Pauri.

  • Gurmukhi & Shahmukhi.

    The original Gurbani in both Gurmukhi and transliterated Shahmukhi.

    ਗੁਰਮੁਖੀ ਬਾਣੀ ਨਾਲ ਸ਼ਾਹਮੁਖੀ।

    گرمکھی بانی نال شاہمکھی۔

  • English.

    The original Gurmukhi Bani, with Shahmukhi transliteration and English translations.

    ਗੁਰਮੁਖੀ ਬਾਣੀ ਸ਼ਾਹਮੁਖੀ ਅਤੇ ਅੰਗਰੇਜ਼ੀ ਨਾਲ।

    گرمکھی بانی شاہمکھی اتے انگریزی نال۔

  • ਗੁਰਮੁਖੀ ਗੁਰਬਾਣੀ।

    Gurbani in the root Gurmukhi with exegesis from 7 different Panjabi sources.

    ਗੁਰਬਾਣੀ ਦੇ ਸੱਤ ਅਰਥ, ਦਰਪਣ ਅਤੇ ਟੀਕਾ।

    گربانی دے ستّ ارتھ، درپن اتے ٹیکا۔

  • شاہمکھی گربانی۔

    Gurbani transliterated into Shahmukhi with the 7 different Panjabi sources.

    ਗੁਰਬਾਣੀ ਸ਼ਾਹਮੁਖੀ ਵਿੱਚ ਸੱਤ ਅਰਥ, ਦਰਪਣ ਅਤੇ ਟੀਕਾ (ਤਫ਼ਸੀਰ)।

    گربانی شاہمکھی وچّ ستّ ارتھ، درپن اتے ٹیکا (تفسیر)۔

ਜਾਣਕਾਰੀ।

جانکاری۔

Information.

Vaar Majh Ki is one of 22 Vaars, or Ballads/Odes, in the Guru Granth Sahib. Vaar Majh Ki appears at the end of Raag Majh, from Angs 137-150. Vaar Majh Ki is composed of 63 Salok Couplets - 46 by Guru Nanak Sahib [1469-1539], 12 by Guru Angad Sahib [1504-1552], 3 by Guru Amar Das Sahib [1479-1574] and 2 by Guru Ram Das Sahib [1534-1581]. However, the Vaar itself was complied and collectivized by Guru Arjan Sahib [1563-1606] as he was finalizing the initial Adi Granth Sahib. This is why at times, many of the Saloks of Guru Nanak Sahib in Vaar Majh Ki appear in different dialects as it is understood he was addressing different audiences around Panjab. The entire Raag of Majh itself is named after the central region of Panjab — Majha, and is to be sung in the folk tune of the central country.

The intention of Guru Nanak Sahib from the beginning was to propagate the formation of his new religion as he was called upon by God to do so. This reality tends to burst the bubble of anti-Sikh proponents, chiefly Hindutva propagandists, but Muslim and Christian as well, who with rotten and false conviction attempt to have others falsely believe that Guru Nanak Sahib was a basic social reformer who called to only bridge the gap between Hindus and Muslims. The last Pauri Stanza of Vaar Majh Ki tends to say otherwise. In this concluding Pauri, Guru Nanak Sahib openly narrates his Divine Call from God to spread The True Message and God’s Gospel — most importantly affirming that this destiny of his was predetermined at the Beginning of Time by God Himself. Many academics, including those in The Oxford Handbook of Sikh Studies, believe this last Pauri to be of Guru Nanak Sahib’s earliest verses, perhaps soon after he remerged from the Bein Rivulet after his encounter with The Divine and made his Proclamation. Sikhi does not begin with Guru Gobind Singh Sahib [1669-1708] in 1699 as some falsely claim. Guru Nanak Sahib is adamant with this Pauri.

ਵਾਰ ਮਾਝ ਕੀ 22 ਵਾਰਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਹੈ। ਵਾਰ ਮਾਝ ਕੀ ਰਾਗ ਮਾਝ ਦੇ ਅੰਤ ਵਿੱਚ ਅੰਗ 137 ਤੋਂ 150 ਤੱਕ ਆਉਂਦਾ ਹੈ। ਵਾਰ ਮਾਝ ਕੀ ਦੇ 63 ਸਲੋਕ ਹਨ - ਗੁਰੂ ਨਾਨਕ ਸਾਹਿਬ [1469-1539] ਦੁਆਰਾ 46, ਗੁਰੂ ਅੰਗਦ ਸਾਹਿਬ [1504-1552] ਦੁਆਰਾ 12, ਗੁਰੂ ਅਮਰਦਾਸ ਸਾਹਿਬ [1479-1574] ਦੁਆਰਾ 3 ਅਤੇ ਗੁਰੂ ਰਾਮਦਾਸ ਸਾਹਿਬ [1534-1581] ਦੁਆਰਾ 2। ਪਰ ਸਾਰੀ ਵਾਰ ਮਾਝ ਕੀ ਨੂੰ ਗੁਰੂ ਅਰਜਨ ਸਾਹਿਬ [1563-1606] ਨੇ ਉਦੋਂ ਇਕੱਠਾ ਕੀਤਾ ਸੀ ਜਦੋਂ ਉਹ ਆਦਿ ਗ੍ਰੰਥ ਸਾਹਿਬ ਲਿਖ ਰਹੇ ਸਨ। ਇਹੀ ਕਾਰਨ ਹੈ ਕਿ ਵਾਰ ਮਾਝ ਕੀ ਵਿੱਚ ਗੁਰੂ ਨਾਨਕ ਸਾਹਿਬ ਦੇ ਬਹੁਤ ਸਾਰੇ ਸ਼ਲੋਕ ਵੱਖ-ਵੱਖ ਉਪਭਾਸ਼ਾਵਾਂ ਵਿੱਚ ਆਉਂਦੇ ਹਨ। ਇਹ ਇਸ ਲਈ ਹੈ ਕਿਉਂਕਿ ਉਹ ਵੱਖ-ਵੱਖ ਸਮੇਂ 'ਤੇ ਪੰਜਾਬ ਭਰ ਦੇ ਵੱਖ-ਵੱਖ ਲੋਕਾਂ ਨਾਲ ਗੱਲ ਕਰ ਰਿਹਾ ਸੀ। ਰਾਗ ਮਾਝ ਦਾ ਨਾਂ ਪੰਜਾਬ ਦੇ ਮਾਝਾ ਦੇਸ਼ ਦੇ ਨਾਂ 'ਤੇ ਰੱਖਿਆ ਗਿਆ ਹੈ। ਗੁਰਮਤ ਸੰਗੀਤ ਅਤੇ ਰਾਗ ਦਰਬਾਰ ਵਿੱਚ ਰਾਗ ਮਾਝ ਨੂੰ ਮਾਝੇ ਦੀ ਲੋਕ ਧੁਨ ਵਿੱਚ ਗਾਇਆ ਜਾਣਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਦਾ ਇਰਾਦਾ ਇੱਕ ਨਵਾਂ ਧਰਮ ਸਿਰਜਣਾ ਸੀ ਰੱਬ-ਪਰਮਾਤਮਾ ਦੀ ਕ੍ਰਿਪਾ ਨਾਲ। ਇਹ ਸੱਚਾਈ ਹਿੰਦੂਤਵ ਕੱਟੜਪੰਥੀਆਂ ਦੇ ਨਾਲ-ਨਾਲ ਕੁਝ ਮੁਸਲਮਾਨਾਂ ਅਤੇ ਈਸਾਈਆਂ ਦੇ ਦਿਲ ਵੀ ਤੋੜ ਦਿੰਦੀ ਹੈ। ਇਹ ਲੋਕ ਝੂਠ ਬੋਲਦੇ ਹਨ ਅਤੇ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਸਿਰਫ਼ ਇੱਕ ਸਮਾਜ ਹੀ ਸੁਧਾਰਕ ਸਨ ਅਤੇ ਉਨ੍ਹਾਂ ਦਾ ਇਰਾਦਾ ਕੋਈ ਨਵਾਂ ਧਰਮ ਬਣਾਉਣ ਦਾ ਨਹੀਂ ਸੀ। ਵਾਰ ਮਾਝ ਕੀ ਦੀ ਆਖਰੀ ਪਉੜੀ ਹੋਰ ਹੀ ਕਹਿੰਦੀ ਹੈ। ਵਾਰ ਮਾਝ ਕੀ ਦੀ ਆਖਰੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹਨਾਂ ਨੂੰ ਅਸਲ ਵਿੱਚ ਪ੍ਰਭੂ–ਖ਼ੁਦਾ ਨੇ ਉਸ ਦੇ ਨਾਮ ਅਤੇ ਸ੍ਰੀ ਇੰਜੀਲ ਦਾ ਪ੍ਰਚਾਰ ਕਰਨ ਲਈ ਬੁਲਾਇਆ ਸੀ। ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਨੋਟ ਇਹ ਸੀ ਕਿ ਅਕਾਲ ਪੁਰਖ–ਅੱਲ੍ਹਾ ਨੇ ਗੁਰੂ ਨਾਨਕ ਸਾਹਿਬ ਦੇ ਇਸ ਕੰਮ ਨੂੰ ਸੰਸਾਰ ਦੇ ਸ਼ੁਰੂਆਤ ਤੋਂ ਹੀ ਆਪਣੇ ਸੇਵਕ–ਢਾਢੀ ਵਜੋਂ ਨਿਰਧਾਰਤ ਕੀਤਾ ਸੀ। ਬਹੁਤ ਸਾਰੇ ਵਿਦਵਾਨ ਅਤੇ ਇਤਿਹਾਸਕਾਰ ਵਾਰ ਮਾਝ ਕੀ ਦੀ ਇਸ ਆਖਰੀ ਪਉੜੀ ਨੂੰ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪੁਰਾਣੇ ਸ਼ਬਦਾਂ ਵਿੱਚੋਂ ਇੱਕ ਮੰਨਦੇ ਹਨ। ਸ਼ਾਇਦ ਸੁਲਤਾਨਪੁਰ ਲੋਧੀ ਵਿੱਚ ਬੇਈਂ ਨਦੀ ਵਿੱਚੋਂ ਵਾਪਸ ਆਉਣ ਤੋਂ ਬਾਅਦ ਜਿੱਥੇ ਗੁਰੂ ਨਾਨਕ ਸਾਹਿਬ ਨੇ ਇੱਕੁ ਓਅੰਕਾਰੁ–ਖ਼ੁਦਾਵੰਦ ਦਾ ਦਰਸ਼ਨ ਕੀਤਾ ਸੀ। ਸਿੱਖੀ 1699 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ [1666-1708] ਤੋਂ ਸ਼ੁਰੂ ਨਹੀਂ ਹੋਈ। ਗੁਰੂ ਨਾਨਕ ਸਾਹਿਬ ਵਾਰ ਮਾਝ ਕੀ ਦੀ ਇਸ ਆਖਰੀ ਪਉੜੀ ਵਿੱਚ ਸੱਚ ਬਿਆਨ ਕਰਦੇ ਹਨ।

وار ماجھ کی 22 واراں توں گرو گرنتھ ساہب دے وچوں اکّ ہے۔ وار ماجھ کی راگ ماجھ دے انت وچّ انگ 137 توں 150 تکّ آؤندا ہے۔ وار ماجھ کی دے 63 سلوک ہن - گرو نانک ساہب [1469-1539] دوارا 46, گرو انگد ساہب [1504-1552] دوارا 12, گرو امرداس ساہب [1479-1574] دوارا 3 اتے گرو رامداس ساہب [1534-1581] دوارا 2۔ پر ساری وار ماجھ کی نوں گرو ارجن ساہب [1563-1606] نے ادوں اکٹھا کیتا سی جدوں اہ آدِ گرنتھ ساہب لکھ رہے سن۔ اہی کارن ہے کِ وار ماجھ کی وچّ گرو نانک ساہب دے بہت سارے شلوک وکھّ-وکھّ اپبھاشاواں وچّ آؤندے ہن۔ اہ اس لئی ہے کیونکِ اہ وکھّ-وکھّ سمیں 'تے پنجاب بھر دے وکھّ-وکھّ لوکاں نال گلّ کر رہا سی۔ راگ ماجھ دا ناں پنجاب دے ماجھا دیش دے ناں 'تے رکھیا گیا ہے۔ گرمت سنگیت اتے راگ دربار وچّ راگ ماجھ نوں ماجھے دی لوک دھن وچّ گایا جانا چاہیدا ہے۔

گرو نانک ساہب دا ارادا اکّ نواں دھرم سرجنا سی ربّ-پرماتما دی کرپا نال۔ اہ سچائی ہندوتو کٹڑپنتھیاں دے نال-نال کجھ مسلماناں اتے ایسائیاں دے دل وی توڑ دندی ہے۔ اہ لوک جھوٹھ بولدے ہن اتے کہندے ہن کِ گرو نانک ساہب سرف اکّ سماج ہی سدھارک سن اتے انھاں دا ارادا کوئی نواں دھرم بناؤن دا نہیں سی۔ وار ماجھ کی دی آخری پؤڑی ہور ہی کہندی ہے۔ وار ماجھ کی دی آخری پؤڑی وچّ گرو نانک ساہب کہندے ہن کِ اہناں نوں اسل وچّ پربھو–خدا نے اس دے نام اتے سری انجیل دا پرچار کرن لئی بلایا سی۔ انھاں دا سبھ توں مہتوپورن نوٹ اہ سی کِ اکال پرکھ–الاہ نے گرو نانک ساہب دے اس کمّ نوں سنسار دے شروآت توں ہی آپنے سیوک–ڈھاڈھی وجوں نردھارت کیتا سی۔ بہت سارے ودوان اتے اتہاسکار وار ماجھ کی دی اس آخری پؤڑی نوں گرو نانک ساہب دے سبھ توں پرانے شبداں وچوں اکّ مندے ہن۔ شائد سلتان پر اباراہیملودھیب ابراہیم وچّ بیئیں ندی وچوں واپس آؤن توں بائد جتھے گرو نانک ساہب نے اکُ اوئنکارُ–خداوند دا درشن کیتا سی۔ سکھی 1699 وچ گرو گوبند سنگھ ساہب [1666-1708] توں شرو نہیں ہوئی۔ گرو نانک ساہب وار ماجھ کی دی اس آخری پؤڑی وچّ سچّ بیان کردے ہن۔

Sources: Kishan Singh, Harbans Singh, et. al. “Var Majh Ki” in The Encyclopaedia of Sikhism, Vol. IV [S-Z]. Third Reprint. (Patiala: Punjabi University, 2012). pg. 414-416. + Pashaura Singh, Louis E. Fenech, et. al. “An Overview of Sikh History” in The Oxford Handbook of Sikh Studies. (Oxford: Oxford University Press, 2013). pg. 21.