ਭੈਰਉ ਮਹਲਾ ੫ ॥

بھیرؤ مہلا ۵ ۔۔

Bhairo Mehl 5.

“The Hunt”

  • Gurmukhi & Shahmukhi.

    The original Gurbani in both Gurmukhi and transliterated Shahmukhi.

    ਗੁਰਮੁਖੀ ਬਾਣੀ ਨਾਲ ਸ਼ਾਹਮੁਖੀ।

    گرمکھی بانی نال شاہمکھی۔

  • English.

    The original Gurmukhi Bani, with Shahmukhi transliteration and English translations.

    ਗੁਰਮੁਖੀ ਬਾਣੀ ਸ਼ਾਹਮੁਖੀ ਅਤੇ ਅੰਗਰੇਜ਼ੀ ਨਾਲ।

    گرمکھی بانی شاہمکھی اتے انگریزی نال۔

  • ਗੁਰਮੁਖੀ ਗੁਰਬਾਣੀ।

    Gurbani in the root Gurmukhi with exegesis from 6 different Panjabi sources.

    ਗੁਰਬਾਣੀ ਦੇ ਛੇ ਅਰਥ, ਦਰਪਣ ਅਤੇ ਟੀਕਾ।

    گربانی دے چھ ارتھ، درپن اتے ٹیکا۔

  • شاہمکھی گربانی۔

    Gurbani transliterated into Shahmukhi with the 6 different Panjabi sources.

    ਗੁਰਬਾਣੀ ਸ਼ਾਹਮੁਖੀ ਵਿੱਚ ਛੇ ਅਰਥ, ਦਰਪਣ ਅਤੇ ਟੀਕਾ (ਤਫ਼ਸੀਰ)।

    گربانی شاہمکھی وچّ چھ ارتھ، درپن اتے ٹیکا (تفسیر)۔

ਜਾਣਕਾਰੀ।

جانکاری۔

Information.

The 5th Nanak, Guru Arjan Sahib [1563-1606] is, rather erroneously, considered by Western academia as the last of peace-abiding Gurus of Sikhi prior to the militarization of the faith by his successor and son, the 6th Nanak Guru Hargobind Sahib [1595-1644]. Aside from Guru Nanak Sahib being of a warrior nature, it is known in both Sikh academic and warrior spheres that Guru Arjan Sahib himself was versed in warrior nature - both in archery and horsemanship. With the latter being encouraged by the Guru for the Sikhs to become learned traders in all things related horses. It is also understood that Guru Arjan Sahib at times did in fact go hunting with his noted band of 52 Sikh Guards - recognized as the initial basis of the Akal Sena or earliest form of the Dal Khalsa Army which was later inherited by Guru Hargobind Sahib who only subsequently grew it further. With respect to hunting, one Hymn of Guru Arjan Sahib stands out - the 4th Stanza in Raag Bhairo of Guru Arjan Sahib’s on Ang 1,136. In particular, the Guru describes finding God within himself through the analogy of hunting a deer. It is difficult to corroborate whether Guru Arjan Sahib is specifically referring to a hunt he had gone on, or is creating a unique metaphor. But nevertheless, Guru Arjan Sahib discusses the topic of hunting - as he details hunting with the Sikhs yet capturing deer without the need of horses or weapons. All around a unique analogy worth reading.

ਪੱਛਮੀ ਵਿਦਵਾਨਾਂ ਦੀ ਗਲਤੀ ਨਾਲ ਗੁਰੂ ਅਰਜਨ ਸਾਹਿਬ [1563-1606] ਨੂੰ ਆਖਰੀ ਸ਼ਾਂਤੀਪੂਰਨ ਗੁਰੂ ਮੰਨਿਆ ਜਾਂਦਾ ਹੈ। ਉਹ ਗਲਤੀ ਨਾਲ ਗੁਰੂ ਹਰਗੋਬਿੰਦ ਸਾਹਿਬ [1595-1644] ਨੂੰ ਪਹਿਲਾ ਸਿਪਾਹੀ ਗੁਰੂ ਕਹਿੰਦੇ ਹਨ। ਭਾਵੇਂ ਗੁਰੂ ਨਾਨਕ ਸਾਹਿਬ [1469-1539] ਦਾ ਪਿਛੋਕੜ ਸਿਪਾਹੀਵਾਦ ਨਾਲ ਸਬੰਧਤ ਸੀ, ਇਹ ਜਾਣਿਆ ਜਾਂਦਾ ਹੈ। ਪਰ ਸਿੱਖ ਵਿਦਵਾਨ ਅਤੇ ਦਲ ਪੰਥ ਸਿੱਖਾਂ ਜਾਣਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਵੀ ਯੋਧਾ-ਸਿਪਾਹੀਵਾਦ ਸਿਖਲਾਈ ਲਈ ਸੀ। ਗੁਰੂ ਅਰਜਨ ਸਾਹਿਬ ਤੀਰਅੰਦਾਜ਼ੀ ਅਤੇ ਘੋੜਸਵਾਰੀ ਦੇ ਮਾਹਿਰ ਸਨ। ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤਸਰ ਵਿੱਚ ਘੋੜਿਆਂ ਦਾ ਵਪਾਰ ਸ਼ੁਰੂ ਕੀਤਾ, ਸਿੱਖਾਂ ਨੂੰ ਘੋੜਿਆਂ ਦੇ ਪ੍ਰਜਨਨ ਅਤੇ ਮੁਹਾਰਤ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਇਹ ਵੀ ਜਾਣਿਆ ਜਾਂਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਸਾਹਿਬ ਸ਼ਿਕਾਰੀ ਵਜੋਂ ਸ਼ਿਕਾਰ ਕਰਨ ਗਏ ਸਨ। ਉਹ ਆਪਣੀ ਬਵੰਜਾ ਸਿਪਾਹੀਆਂ ਦੀ ਦਲ, ਪੁਰਾਤਨ ਅਕਾਲ ਸੈਨਾ ਫੌਜ, ਲੈ ਕੇ ਸ਼ਿਕਾਰ ਕਰਨ ਜਾਂਦਾ। ਇਹ ਬਵੰਜਾ ਸਿਪਾਹੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਅਦ ਵਿੱਚ ਵਿਰਾਸਤ ਵਿੱਚ ਮਿਲੇ ਅਤੇ ਵਧੇ-ਫੁੱਲੇ। ਸ਼ਿਕਾਰ ਦੇ ਸੰਬੰਧ ਨਾਲ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਬਹੁਤ ਦਿਲਚਸਪ ਹੈ - ਚੌਥਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਰਾਗ ਭੈਰਉ ਵਿੱਚ ਅੰਗ 1,136 ਤੇ। ਗੁਰੂ ਅਰਜਨ ਸਾਹਿਬ ਹਿਰਨ ਦੇ ਸ਼ਿਕਾਰ ਦੀ ਉਦਾਹਰਣ ਰਾਹੀਂ ਆਪਣੇ ਅੰਦਰ ਪ੍ਰਭੂ-ਖ਼ੁਦਾ ਨੂੰ ਲੱਭਣ ਦਾ ਵਰਣਨ ਕਰਦੇ ਹਨ। ਇਹ ਪਤਾ ਨਹੀਂ ਕਿ ਗੁਰੂ ਅਰਜਨ ਸਾਹਿਬ ਕਿਸੇ ਸ਼ਿਕਾਰ ਦਾ ਜ਼ਿਕਰ ਕਰ ਰਹੇ ਹਨ ਜਾਂ ਕੋਈ ਅਲੰਕਾਰ ਲਿਖ ਰਹੇ ਹਨ। ਪਰ ਫਿਰ ਵੀ ਇਹ ਇੱਕ ਸੁੰਦਰ ਸ਼ਬਦ ਹੈ।

پچھمی ودواناں دی غلتی نال گرو ارجن ساہب [1563-1606] نوں آخری شانتیپورن گرو منیا جاندا ہے۔ اہ غلتی نال گرو ہرگوبند ساہب [1595-1644] نوں پہلا سپاہی گرو کہندے ہن۔ بھاویں گرو نانک ساہب [1469-1539] دا پچھوکڑ سپاہیواد نال سبندھت سی، اہ جانیا جاندا ہے۔ پر سکھّ ودوان اتے دل پنتھ سکھاں جاندے ہن کِ گرو ارجن ساہب نے وی یودھا-سپاہیواد سکھلائی لئی سی۔ گرو ارجن ساہب تیرئندازی اتے گھوڑسواری دے ماہر سن۔ گرو ارجن ساہب نے امرتسر وچّ گھوڑیاں دا وپار شرو کیتا، سکھاں نوں گھوڑیاں دے پرجنن اتے مہارت ہاسل کرن لئی اتشاہت کیتا۔ اہ وی جانیا جاندا ہے کِ اس سمیں گرو ارجن ساہب شکاری وجوں شکار کرن گئے سن۔ اہ آپنی بونجا سپاہیاں دی دل، پراتن اکال سینا فوج، لے کے شکار کرن جاندا۔ اہ بونجا سپاہیاں گرو ہرگوبند ساہب نوں بائد وچّ وراست وچّ ملے اتے ودھے-پھلے۔ شکار دے سمبندھ نال گرو ارجن ساہب دا اکّ شبد بہت دلچسپ ہے - چوتھا شبد گرو ارجن ساہب دا راگ بھیرؤ وچّ انگ 1,136 تے۔ گرو ارجن ساہب ہرن دے شکار دی اداہرن راہیں آپنے اندر پربھو-خدا نوں لبھن دا ورنن کردے ہن۔ اہ پتا نہیں کِ گرو ارجن ساہب کسے شکار دا زکر کر رہے ہن جاں کوئی النکار لکھ رہے ہن۔ پر پھر وی اہ اکّ سندر شبد ہے۔