ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥
ਮਹਲਾ ੨ ॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
ਮਹਲਾ ੨ ॥
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਕਨ੍ਹਾ ਹੁਕਮਿ ਸਮਾਇ ਲਏ ਇਕਨ੍ਹਾ ਹੁਕਮੇ ਕਰੇ ਵਿਣਾਸੁ ॥ ਇਕਨ੍ਹਾ ਭਾਣੈ ਕਢਿ ਲਏ ਇਕਨ੍ਹਾ ਮਾਇਆ ਵਿਚਿ ਨਿਵਾਸੁ ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
ਮਹਲਾ ੨ ॥
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
ਮਃ ੨ ॥
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
ਮਃ ੨ ॥
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ ਆਤਮਾ ਬਾਸੁਦੇਵਸੵਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
ਸਲੋਕੁ ਮਹਲਾ ੨ ॥
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥
ਮਹਲਾ ੨ ॥
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥
ਸਲੋਕੁ ਮਹਲਾ ੨ ॥
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥
ਮਹਲਾ ੨ ॥
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
ਮਹਲਾ ੨ ॥
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥
ਮਹਲਾ ੨ ॥
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥
ਮਹਲਾ ੨ ॥
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
ਸਲੋਕੁ ਮਹਲਾ ੨ ॥
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
ਮਹਲਾ ੨ ॥
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
ਮਹਲਾ ੨ ॥
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
اکُ اوئنکارُ ستنامُ کرتا پرکھُ نربھؤ نرویرُ اکال مورتِ اجونی سیبھں گرپرسادِ ۔۔
وار سلوکا نالِ سلوک بھی مہلے پہلے کے لکھے ٹنڈے اس راجے کی دھنی ۔۔
مہلا ۲ ۔۔
جے سؤ چندا اگوہِ سورج چڑہِ ہزار ۔۔ ایتے چانن ہودیاں گر بنُ گھور اندھار ۔۔۲۔۔
مہلا ۲ ۔۔
اہُ جگُ سچے کی ہے کوٹھڑی سچے کا وچِ واسُ ۔۔ اکنھا ہکمِ سمائ لئے اکنھا ہکمے کرے وناسُ ۔۔ اکنھا بھانے کڈھِ لئے اکنھا مایا وچِ نواسُ ۔۔ ایو بھِ آکھِ ن جاپئی جِ کسے آنے راسِ ۔۔ نانک گرمکھِ جانیئ جا کؤ آپِ کرے پرگاسُ ۔۔۳۔۔
مہلا ۲ ۔۔
ہؤمے ایہا جاتِ ہے ہؤمے کرم کماہِ ۔۔ ہؤمے ایئی بندھنا پھرِ پھرِ جونی پاہِ ۔۔ ہؤمے کتھہُ اوپجے کتُ سنجمِ اہ جائ ۔۔ ہؤمے ایہو ہکمُ ہے پئی کرتِ پھراہِ ۔۔ ہؤمے دیرگھ روگُ ہے دارو بھی اسُ ماہِ ۔۔ کرپا کرے جے آپنی تا گر کا سبدُ کماہِ ۔۔ نانکُ کہے سنہُ جنہُ اتُ سنجمِ دکھ جاہِ ۔۔۲۔۔
م: ۲ ۔۔
ایک کرسنں سرب دیوا دیو دیوا ت آتما ۔۔ آتما باسدیوسی جے کو جانے بھیؤ ۔۔ نانکُ تا کا داسُ ہے سوئی نرنجن دیؤ ۔۔۴۔۔
سلوکُ مہلا ۲ ۔۔
ایہ کنیہی آسکی دوجے لگے جائ ۔۔ نانک آسکُ کانڈھیئ سد ہی رہے سمائ ۔۔ چنگے چنگا کرِ منے مندے مندا ہوئ ۔۔ آسکُ ایہُ ن آکھیئ جِ لیکھے ورتے سوئ ۔۔۱۔۔
مہلا ۲ ۔۔
سلامُ جبابُ دووے کرے منڈھہُ گھتھا جائ ۔۔ نانک دووے کوڑیا تھائ ن کائی پائ ۔۔۲۔۔
سلوکُ مہلا ۲ ۔۔
چاکرُ لگے چاکری نالے گاربُ وادُ ۔۔ گلا کرے گھنیریا خسم ن پائے سادُ ۔۔ آپُ گوائ سیوا کرے تا کچھُ پائے مانُ ۔۔ نانک جس نو لگا تسُ ملے لگا سو پروانُ ۔۔۱۔۔
مہلا ۲ ۔۔
جو جیئ ہوئ سُ اگوے مہ کا کہیا واؤ ۔۔ بیجے بکھُ منگے امرتُ ویکھہُ ایہُ نیاؤ ۔۔۲۔۔
مہلا ۲ ۔۔
نالِ اانے دوستی کدے ن آوے راسِ ۔۔ جیہا جانے تیہو ورتے ویکھہُ کو نرجاسِ ۔۔ وستو اندرِ وستُ سماوے دوجی ہووے پاسِ ۔۔ ساہب سیتی ہکمُ ن چلے کہی بنے ارداسِ ۔۔ کوڑِ کمانے کوڑو ہووے نانک سپھتِ وگاسِ ۔۔۳۔۔
مہلا ۲ ۔۔
نالِ اانے دوستی وڈارو سیو نیہُ ۔۔ پانی اندرِ لیک جیو تس دا تھاؤ ن تھیہُ ۔۔۴۔۔
مہلا ۲ ۔۔
ہوئ اانا کرے کمُ آنِ ن سکے راسِ ۔۔ جے اک ادھ چنگی کرے دوجی بھی ویراسِ ۔۔۵۔۔
سلوکُ مہلا ۲ ۔۔
ایہ کنیہی داتِ آپس تے جو پائیئ ۔۔ نانک سا کرماتِ ساہب تٹھے جو ملے ۔۔۱۔۔
مہلا ۲ ۔۔
ایہ کنیہی چاکری جتُ بھؤ خسم ن جائ ۔۔ نانک سیوکُ کاڈھیئ جِ سیتی خسم سمائ ۔۔۲۔۔
مہلا ۲ ۔۔
آپے ساجے کرے آپِ جائی بھِ رکھے آپِ ۔۔ تسُ وچِ جنت اپائ کے دیکھے تھاپِ اتھاپِ ۔۔ کس نو کہیئ نانکا سبھُ کچھُ آپے آپِ ۔۔۲۔۔