ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥ ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥ ਨ ਦਨੋਤਿ ਜ ਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥ ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ ਭਵ ਭੂਤ ਭਾਵ ਸਮਬੵਿਅੰ ਪਰਮੰ ਪ੍ਰਸੰਨਮਿਦੰ ॥੨॥ ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥ ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥ ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥
ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥ ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥ ਮਨ ਆਦਿ ਗੁਣ ਆਦਿ ਵਖਾਣਿਆ ॥ ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥ ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥ ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥
ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
ਮਃ ੧ ॥
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮੑਣੁ ਵਟੇ ਆਇ ॥ ਕੁਹਿ ਬਕਰਾ ਰਿੰਨਿੑ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥
ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥
ਦੋਹਰਾ ॥
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥
گوجری سری جیدیو جیؤ کا پدا گھرُ ۴
اکُ اوئنکارُ ستگر پرسادِ ۔۔
پرمادِ پرکھمنوپمں ستِ آدِ بھاو رتں ۔۔ پرمدبھتں پرکرتِ پرں جدچنتِ سرب گتں ۔۔۱۔۔ کیول رام نام منورمں ۔۔ بدِ امرت تت مئیں ۔۔ ن دنوتِ ج سمرنین جنم جرادھِ مرن بھئیں ۔۔۱۔۔ رہاؤ ۔۔ اچھسِ جمادِ پرابھیں جسُ سوستِ سکرت کرتں ۔۔ بھو بھوت بھاو سمبیئں پرمں پرسنمدں ۔۔۲۔۔ لوبھادِ درسٹِ پر گرہں جدبدھِ آچرنں ۔۔ تجِ سکل دہکرت درمتی بھجُ چکردھر سرنں ۔۔۳۔۔ ہرِ بھگت نج نہکیولا رد کرمنا بچسا ۔۔ جوگین کں جگین کں دانین کں تپسا ۔۔۴۔۔ گوبند گوبندیتِ جپِ نر سکل سدھِ پدں ۔۔ جیدیو آئیو تس سپھٹں بھو بھوت سرب گتں ۔۔۵۔۔۱۔۔
راگُ مارو بانی جیدیؤ جیؤ کی
اکُ اوئنکارُ ستگر پرسادِ ۔۔
چند ست بھیدیا ناد ست پوریا سور ست کھوڑسا دتُ کیا ۔۔ ابل بلُ توڑیا اچل چلُ تھپیا اگھڑُ گھڑیا تہا اپیو پیا ۔۔۱۔۔ من آدِ گن آدِ وکھانیا ۔۔ تیری دبدھا درسٹِ سمانیا ۔۔۱۔۔ رہاؤ ۔۔ اردھِ کؤ اردھیا سردھِ کؤ سردھیا سلل کؤ سللِ سمانِ آیا ۔۔ بدتِ جیدیؤ جیدیو کؤ رمیا برہمُ نربانُ لو لینُ پایا ۔۔۲۔۔۱۔۔
آسا مہلا ۱ ۔۔ وار سلوکا نالِ سلوک بھی مہلے پہلے کے لکھے ٹنڈے اس راجے کی دھنی ۔۔
دیا کپاہ سنتوکھُ سوتُ جتُ گنڈھی ستُ وٹُ ۔۔ ایہُ جنیؤ جیء کا ہئی ت پاڈے گھتُ ۔۔ نا ایہُ تٹے ن ملُ لگے نا ایہُ جلے ن جائ ۔۔ دھنُ سُ مانس نانکا جو گلِ چلے پائ ۔۔ چؤکڑِ ملِ انایا بہِ چؤکے پایا ۔۔ سکھا کنِ چڑائیا گرُ براہمنُ تھیا ۔۔ اوہُ موا اوہُ جھڑِ پیا ویتگا گیا ۔۔۱۔۔
م: ۱ ۔۔
لکھ چوریا لکھ جاریا لکھ کوڑیا لکھ گالِ ۔۔ لکھ ٹھگیا پہنامیا راتِ دنسُ جیء نالِ ۔۔ تگُ کپاہہُ کتیئ بامنُ وٹے آئ ۔۔ کہِ بکرا رن خایا سبھُ کو آکھے پائ ۔۔ ہوئ پرانا سٹیئ بھی پھرِ پائیئ ہورُ ۔۔ نانک تگُ ن تٹئی جے تگِ ہووے جورُ ۔۔۲۔۔
اکُ اوئنکارُ ستگر پرسادِ ۔۔ سلوک مہلا ۹ ۔۔
دوہرا ۔۔
بلُ چھٹکیو بندھن پرے کچھو ن ہوت اپائ ۔۔ کہُ نانک اب اوٹ ہرِ گز جیو ہوہُ سہائ ۔۔۵۳۔۔ بلُ ہوآ بندھن چھٹے سبھُ کچھُ ہوت اپائ ۔۔ نانک سبھُ کچھُ تمرے ہاتھ مے تم ہی ہوت سہائ ۔۔۵۴۔۔ سنگ سکھا سبھِ تجِ گئے کوؤ ن نبہیو ساتھِ ۔۔ کہُ نانک اہ بپتِ مے ٹیک ایک رگھناتھ ۔۔۵۵۔۔ نامُ رہیو سادھو رہیو رہیو گرُ گوبندُ ۔۔ کہُ نانک اہ جگت مے کن جپیو گر منتُ ۔۔۵۶۔۔ رام نامُ ار مے گہیو جا کے سم نہی کوئ ۔۔ جہ سمرت سنکٹ مٹے درسُ تہارو ہوئ ۔۔۵۷۔۔۱۔۔