ਪਿਛਲ ਰਾਤੀ ਜਾਗਣਾ ਨਾਮੁ ਦਾਨ ਇਸਨਾਨੁ ਦ੍ਰਿੜਾਏ

ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।

ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ।

ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ।

ਸਾਧ ਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ।

ਸਬਦ ਸੁਰਤਿ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ।

ਆਸਾ ਵਿਚਿ ਨਿਰਾਸੁ ਵਲਾਏ ॥੧੫॥

ਵਾਰਾਂ ਭਾਈ ਗੁਰਦਾਸ, ਵਾਰ ੨੮, ਪਉੜੀ ੧੫: ਸਿੱਖ ਦੀ ਨਿੱਤ ਕਮਾਈ

پچھل راتی جاگنا نامُ دان اسنانُ درڑائے۔

مٹھا بولنُ نو چلنُ ہتھہُ دے کے بھلا منائے۔

تھوڑا سونا کھاونا تھوڑا بولنُ گرمتِ پائے۔

گھالِ کھائ سکرتُ کرے وڈا ہوئ ن آپُ گنائے۔

سادھ سنگتِ ملِ گاودے راتِ دہے نت چلِ چلِ جائے۔

سبد سرتِ پرچا کرے ستگر پرچے من پرچائے۔

آسا وچِ نراسُ ولائے ۔۔۱۵۔۔

واراں بھائی گرداس، وار ۲۸, پؤڑی ۱۵: سکھّ دی نتّ کمائی۔