ੴ ਸਤਿਗੁਰ ਪ੍ਰਸਾਦਿ ॥
ਸ੍ਰੀ ਵਾਹਿਗੁਰੂ ਜੀ ਕੀ ਫਤੇ ॥
ਤਨਖਾਹਨਾਮਾ ਪਾਤਿਸਾਹੀ ੧੦ ॥
ਪ੍ਰਸਨੁ ਕੀਆ ਭਾਈ ਨੰਦ ਲਾਲ ਜੀ ਕਾ ॥ ਵਾਕ ਗੁਰੂ ਗੋਬਿੰਦ ਸਿੰਘ ਜੀ ਕੇ ॥
ਦੋਹਰਾ ॥
ਪ੍ਰਸਨੁ ਕੀਆ ਨੰਦ ਲਾਲ ਜੀ ਗੁਰੂ ਬਤਾਈਐ ਮੋਹਿ ॥ ਕਵਨੁ ਕਰਮੁ ਇਨ ਜੋਗ ਹੌ ਕਵਨੁ ਕਰਮੁ ਨਾਹੀ ਸੋਇ ॥੧॥
ਗੁਰੂਵਾਚ ॥
ਦੋਹਰਾ ॥
ਨੰਦ ਲਾਲ ਏ ਬਚਨ ਸੁਨਿ ਸਿਖ ਕਰਮ ਹੈ ਏੇਹਿ ॥ ਨਾਮ ਦਾਨ ਇਸਨਾਨੁ ਬਿਨੁ ਕਰੈ ਨਾ ਇਨ ਬਿਨੁ ਨੇਹਿ ॥੨॥
ਚੌਪਈ ॥
ਪ੍ਰਾਤ ਕਾਲ ਸਤਸੰਗ ਨ ਜਾਵੈ ॥ ਤਨਖਾਹਦਾਰੁ ਵਹੁ ਬਡਾ ਕਹਾਵੈ ॥ ਸਤਸੰਗ ਜਾਇ ਕੈ ਚਿਤੁ ਡੁਲਾਵੈ ॥ ਈਹਾਂ ਊਹਾਂ ਠਉਰ ਨ ਪਾਵੈ ॥ ਹਰਿਜਸੁ ਸੁਨਤੇ ਬਾਤ ਚਲਾਵੈ ॥ ਕਹੈ ਗੋਬਿੰਦ ਸਿੰਘ ਵਹੁ ਜਮ ਪੁਰ ਜਾਵੈ ॥ ਨ੍ਰਿਧਨ ਦੇਖ ਦੇਖ ਨ ਪਾਸਿ ਬੈਠਾਵੈ ॥ ਓਹੁ ਤਨਖਾਹੀ ਮੂਲ ਕਹਾਵੈ ॥ ਸਬਦ ਗਿਆਨ ਬਿਨੁ ਕਰੈ ਜੋ ਬਾਤ ॥ ਤਾ ਕੇ ਕਛੂ ਨ ਆਵੈ ਹਾਥ ॥ ਭੋਗ ਸਬਦ ਨਿਵਾਵੈ ਸੀਸ ॥ ਤਾ ਕੋ ਮਿਲੈ ਪਰਮ ਜਗਦੀਸ ॥੩॥
ਦੋਹਰਾ ॥
ਜੋ ਪ੍ਰਸਾਦਿ ਕੋ ਬਾਟਈ ਮਨਮੈ ਧਰੇ ਜੋ ਲੋਭੁ ॥ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ ਤਿਸੁ ਸੋਗੁ ॥੪॥
ਚੌਪਈ ॥
ਕੜਾਹ ਬਣਾਣ ਕੀ ਬਿਧਿ ਸੁਨਿ ਲੀਜੈ ॥ ਤੀਨ ਭਾਵ ਕੋ ਸਮਸਰ ਕੀਜੈ ॥ ਲੀਪ ਨ ਆਗੈ ਬਹੁਕਰ ਦੀਜੈ ॥ ਮਾਜਨ ਕਰਿ ਭਾਜਨ ਧੋਵੀਜੈ ॥ ਕਰਿ ਇਸਨਾਨੁ ਪਵਿਤ੍ਰ ਹੋਇ ਬਹੈ ॥ ਵਾਹਿਗੁਰੂ ਬਿਨੁ ਮੁਖਿ ਅਵਰੁ ਨ ਕਹੈ ॥ ਨਵਤਨ ਕੁੰਭ ਪੂਰਿ ਕਾਰਿ ਲੇਹਿ ॥ ਗੋਬਿੰਦ ਸਿੰਘ ਸਭੀ ਫਲ ਤਿਸ ਕੋ ਦੇਹਿ ॥ ਕਰਿ ਤਿਆਰ ਚੌਕੀ ਪ੍ਰ ਧਰੈ ॥ ਚਾਰ ਓਰ ਬਹਿ ਕੀਰਤਨ ਕਰੈ ॥ ਸੁਨੋ ਨੰਦ ਲਾਲ ਬਾਤ ਹੈਇ ਹਰੇ ॥ ਜਿਸ ਪਰ ਅਪਨੀ ਕ੍ਰਿਪਾ ਕਰੇ ॥੫॥
ਦੋਹਰਾ ॥
ਮੁ ਹਰ ਤੁਰਕ ਕੀ ਸਿਰ ਪਰ ਧਰੇ ਲੋਹ ਲਗਾਵੈ ਚਰਨ ॥ ਕਹੈ ਗੋਬਿੰਦ ਸਿੰਘ ਸੁਨਿ ਨੰਦ ਲਾਲ ਜੀ ਫਿਰਿ ਫਿਰਿ ਹੋਇ ਤਿਸੁ ਮਰਨ ॥੬॥
ਚੌਪਈ ॥
ਲਗੇ ਦੀਬਾਨ ਸੁਨਿ ਮੂਲ ਨ ਜਾਵੈ ॥ ਰਹਿਤ ਬਿਨਾ ਪ੍ਰਸਾਦਿ ਵਰਤਾਵੈ ॥ ਸੂਹਾ ਪਹਰ ਕਰੇ ਨਸਵਾਰ ॥ ਕਹੈ ਗੋਬਦਿ ਸਿੰਘ ਜਮ ਕਰੈ ਖੁਆਰ ॥ ਮਾਈ ਭੈਣ ਜੋ ਆਵੈ ਸੰਗਤਿ ॥ ਦ੍ਰਸਿਟਿ ਬੁਰੀ ਦੇਖੈ ਤਿਸੁ ਪੰਗਤਿ ॥ ਸਿਖ ਹੋਇ ਮਨਿ ਕਰੈ ਕ੍ਰੋਧ ॥ ਕੰ ਨਿਆ ਮੂਲ ਨ ਦੇਵੈ ਸੋਧ ॥ ਧੀ ਭੈਣ ਕਾ ਪੈਸਾ ਖਾਇ ॥ ਕਹੈ ਗੋਬਿੰਦ ਸਿੰਘ ਧਕੇ ਜਮ ਖਾਇ ॥ ਸਿਖ ਹੋਏੇ ਬਿਨੁ ਲੋਹ ਜੋ ਫਿਰੈ ॥ ਮਾਲ ਅਥਿਤ ਕਾ ਬਲੁ ਕਰਿ ਛਲੈ ॥ ਤੁਰਕੁ ਦੇਖਿ ਸਿਰ ਤੇ ਹਾਥ ਧਰੈ ॥ ਓਰੁ ਤਨਖਾਹੀ ਅਧਿਰ ਨਰੈ ॥੭॥
ਸੋਰਠਾ ॥
ਕੰਘਾ ਦੋਨੋ ਵਖਤ ਕਰ ਪਾਗੁ ਚੁਨੇ ਬਿਨੁ ਕਰ ਬਾਂਧਈ ॥ ਦਾਤਣੁ ਨੀਤ ਕਰੈ ਨਾ ਦੁਖ ਪਾਵੈ ਨੰਦ ਲਾਲ ਜੀ ॥੮॥
ਦੋਹਰਾ ॥
ਦਸਵੰਧ ਗੁਰੂ ਨ ਦੇਵਈ ਝੂਠ ਬੋਲ ਜੋ ਖਾਇ ॥ ਕਹੈ ਗੋਬਿੰਦ ਸਿੰਘ ਸੁਨਿ ਨੰਦ ਲਾਲ ਜੀ ਤਿਸ ਕਾ ਕਛ ਨ ਬਿਸਾਹ ॥੯॥
ਚੌਪਈ ॥
ਠੰਢੇ ਪਾਣੀ ਜੋ ਨਹੀ ਨਾਵੈ ॥ ਬਿਨੁ ਜਪੁ ਪੜ੍ਹੇ ਪ੍ਰਸਾਦਿ ਜੋ ਖਾਵੈ ॥ ਬਿਨੁ ਰਹਿਰਾਸ ਸਿਸੰਧਿਆ ਜੋ ਖੋਵੈ ॥ ਬਿਨੁ ਕੀਰਤਨ ਰੈਣ ਜੋ ਸੋਵੈ ॥ ਚੁਗਲੀ ਕਰ ਜੋ ਕਾਜੁ ਬਿਗਾਰੈ ॥ ਧ੍ਰਿਗ ਤਿਸੁ ਜਨਮੁ ਜੋ ਧਰਮ ਬਿਸਾਰੈ ॥ ਕਰੈ ਬਚਨ ਜੋ ਪਾਲੈ ਨਾਹੀ ॥ ਕਹੈ ਗੋਬਿੰਦ ਸਿੰਘ ਠਉਰ ਤਿਸੁ ਨਾਹੀ ॥ ਲੈ ਤੁਰਕ ਤੇ ਮਾਸ ਜੋ ਖਾਵੈ ॥ ਬਿਨੁ ਗੁਰ ਬਚਨ ਗੀਤ ਜੋ ਗਾਵੈ ॥ ਤ੍ਰਿਆ ਸਬਦਿ ਸੁਨੈ ਚਿਤੁ ਲਾਇ ॥ ਨੰਦ ਲਾਲ ਸੁਨੋ ਓਹੁ ਜਮ ਪੁਰ ਜਾਇ ॥੧੦॥
ਦੋਹਰਾ ॥
ਸਾਧ ਕਹਾਵੈ ਰਹਿਤ ਬਿਨੁ ਅਰੁ ਚੀਨੈ ਨਾਹੀ ਰੂਪ ॥ ਕਪਟ ਕਰਨ ਤੇ ਨੰਦ ਲਾਲ ਜੀ ਭਲੀ ਬਣੈ ਤਿਸੁ ਚੂਪਿ ॥੧੧॥
ਚੌਪਈ ॥
ਬਿਨੁ ਅਰਦਾਸ ਜੋ ਕਾਜ ਸਿਧਾਵੈ ॥ ਭੇਟ ਕੀਏੇ ਬਿਨੁ ਮੁਖਿ ਕਛੁ ਪਾਵੈ ॥ ਤਿਆਗੀ ਵਸਤੁ ਜੋ ਗਹਨ ਕਰੇ ॥ ਬਿਨੁ ਤ੍ਰਿਆ ਆਪਨੀ ਸੇਜ ਜੋ ਰਮੇ ॥ ਅਥਿਤ ਦੇਖਿ ਜੋ ਦੇਵੈ ਨ ਦਾਨ ॥ ਓਹੁ ਨਹੀ ਪਾਵੈ ਦਰਗਹ ਮਾਨ ॥ ਕੀਰਤਨ ਕਥਾ ਸੋ ਮਨਿ ਨਹੀ ਲਾਵੈ ॥ ਸਾਧ ਸਿਖ ਕੋ ਬੁਰਾ ਅਲਾਵੈ ॥ ਨਿੰਦਾ ਜੂਆ ਖੇਲ ਹਰੈ ਜੋ ਮਾਲ ॥ ਮਹਾ ਦੁਖ ਪਾਵੈ ਨੰਦ ਲਾਲ ਤਿਸੁ ਕੋ ਕਾਲ ॥ ਗੁਰ ਕੀ ਨਿੰਦਾ ਸੁਨੈ ਨ ਕਾਨ ॥ ਭੇਟਨ ਕਰੈ ਸੰਗਿ ਕ੍ਰਿਪਾਨ ॥ ਗੋਲਕ ਰਾਖੈ ਨਾਹਿ ਜੋ ਛਲ ਕਾ ਕਰੈ ਵਾਪਾਰ ॥ ਕਹੈ ਗੋਬਿੰਦ ਸਿੰਘ ਸੁਨੋ ਨੰਦ ਲਾਲ ਜੀ ਓਹੁ ਭੋਗੇ ਨਰਕਿ ਹਜਾਰ ॥੧੨॥
ਚੌਪਈ ॥
ਫੂਕ ਮਾਰ ਦੀਪਕ ਬਿਜ ਮਾਵੈ ॥ ਜੂਠੇ ਪਾਣੀ ਅਗਨਿ ਬੁਝਾਵੈ ॥ ਵਾਹਗੁਰੂ ਕਹੈ ਬਿਨੁ ਪ੍ਰਸਾਦਿ ਮੁਖਿ ਪਾਵੈ ॥ ਵੇ ਸਵਾ ਦੁਆਰੈ ਸਿਖ ਜੋ ਜਾਵੈ ॥ ਪਰ ਇਸਤ੍ਰੀ ਸੌ ਨੇਹੁ ਲਗਾਵੈ ॥ ਕਹੈ ਗੋਬਿੰਦ ਸਿੰਘ ਓਹੁ ਸਿਖ ਨਹੀ ਭਾਵੈ ॥ ਗੁਰ ਤਲਪੀ ਕਪਟੀ ਹੋ ਜੋਇ ॥ ਬਡ ਤਨਖਾਹੀ ਜਾਨ ਹੁ ਸੋਇ ॥ ਗੁਰ ਕੋ ਛਾਡਿ ਅਵਰ ਕੋ ਮਾਂਗੈ ॥ ਰੈਨਿ ਸੋਇ ਤੇੜ ਹੋਇ ਨਾਂਗੈ ॥ ਨਗਨ ਹੋਇ ਭੋਗ ਜੋ ਕਰੈ ॥ ਨਗਨ ਹੋਇ ਜਲ ਮਜਨੁ ਕਰੈ ॥੧੩॥
ਦੋਹਰਾ ॥
ਨਗਨ ਕਰੈ ਫੈਲ ਬਦ ਹੋਇ ਨਗਨ ਸੀਸ ਜੋ ਖਾਇ ॥ ਨਗਨ ਪ੍ਰਸਾਦਿ ਜੋ ਬਾਟਈ ਤਨਖਾਹੀ ਬਡੋ ਸਦਾਇ ॥੧੪॥
ਚੌਪਈ ॥
ਖਾਲਸਾ ਸੋਈ ਜੋ ਨਿੰਦਾ ਤਿਆਗੈ ॥ ਖਾਲਸਾ ਸੋਈ ਜੋ ਲੜੈ ਹੋਇ ਆਗੈ ॥ ਖਾਲਸਾ ਸੋਇ ਜੋ ਪੰਚਾ ਕੋ ਮਾਰੈ ॥ ਖਾਲਸਾ ਸੋਈ ਜੋ ਕਰਮਾ ਕੇ ਸਾੜੈ ॥ ਖਾਲਸਾ ਸੋਈ ਜੋ ਦੇਵੈ ਦਾਨ ॥ ਖਾਲਸਾ ਸੋਈ ਜੋ ਮਾਰੈ ਖਾਨ ॥ ਖਾਲਸਾ ਸੋਈ ਜੋ ਪਾਨ ਕੋ ਤਿਆਗੈ ॥ ਖਾਲਸਾ ਸੋਈ ਜੋ ਅਨਾਦਿ ਨੁ ਜਾਗੈ ॥ ਖਾਲਸਾ ਸੋਈ ਜੋ ਗੁਰਬਾਣੀ ਹਿਤੁ ਲਾਵੈ ॥ ਖਾਲਸਾ ਸੋਈ ਜੋ ਮੁਹੇ ਮੁਹਿ ਖਾਵੈ ॥੧੫॥
ਦੋਹਰਾ ॥
ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਹਿ ॥ ਖਲਕ ਦੁਖੈ ਜਬ ਨੰਦ ਲਾਲ ਜੀ ਖਾਲਕ ਰਪੇ ਭਾਹਿ ॥੧੬॥
ਚੌਪਈ ॥
ਖਾਲਸਾ ਸੋਈ ਜੋ ਨ੍ਰਿਧਨ ਕੋ ਪਾਲੈ ॥ ਖਾਲਸਾ ਸੋਈ ਜੋ ਦੁਸਟ ਕੋ ਗਾਲੈ ॥ ਖਾਲਸਾ ਸੋਇ ਜੋ ਨਾਮੁ ਜਪੁ ਕਰੈ ॥ ਖਾਲਸਾ ਸੋਈ ਜੋ ਮੁਖਾਲਸ ਪਰ ਚੜੈ ॥ ਖਾਲਸਾ ਸੋਈ ਜੋ ਬੰਧਨ ਕੋ ਤੋੜੈ ॥ ਖਾਲਸਾ ਸੋਈ ਜੋ ਮਨੁ ਨਾਮੁ ਸੌ ਜੋੜੈ ॥ ਖਾਲਸਾ ਸੋਈ ਜੋ ਚੜੈ ਤੁਰੰਗ ॥ ਖਾਲਸਾ ਸੋਈ ਜੋ ਕਰੈ ਨਿਤ ਜੰਗ ॥ ਖਾਲਸਾ ਸੋਈ ਜੋ ਸਸਤ੍ਰ ਕੋ ਧਾਰੈ ॥ ਖਾਲਸਾ ਸੋਈ ਜੋ ਤੁਰਕਾ ਕੋ ਮਾਰੈ ॥ ਖਾਲਸਾ ਸੋਈ ਜੋ ਧਰਮ ਕੋ ਪਾਲੈ ॥ ਖਾਲਸਾ ਸੋਇ ਜੋ ਸੀਸ ਛਤ੍ਰ ਦੇ ਨਾਲੈ ॥੧੭॥
ਦੋਹਰਾ ॥
ਦੋਹੀ ਫਿਰੈ ਅਕਾਲ ਕੀ ਨਿੰਦਾ ਕਰ ਸਕੈ ਨ ਕੋਇ ॥ ਬਨ ਪਰਬਤ ਸਭਿ ਭਜੈਗੇ ਤਰੈ ਜਗਤ ਮਹਿ ਸੋਇ ॥੧੮॥
ਚੌਪਈ ॥
ਸੁਨੋ ਨੰਦ ਲਾਲ ਇਹੁ ਸਾਜੁ ॥ ਪ੍ਰਗਟੁ ਕਰੌਗਾ ਆਪਨਾ ਰਾਜੁ ॥ ਚਾਰ ਬਰਨ ਕੌ ਇਕ ਰੰਗ ਕਰਾਊ ॥ ਵਾਹਿਗੁਰੂ ਕਾ ਜਾਪ ਜਪਾਊ ॥ ਚੜੈ ਤੁਰੰਗ ਉੁਡਾਵੈ ਬਾਜ ॥ ਤੁਰਕ ਦੇਖ ਕੈ ਜਾਵੈਗੇ ਭਾਜ ॥ ਸਵਾ ਲਾਖ ਸੌ ਏੇਕ ਲੜਾਊ ॥ ਚਲੇ ਸਿੰਘ ਤਿਸੁ ਮੁਕਤਿ ਕਰਾਊ ॥ ਝੂਲਨ ਨੇਜੇ ਹਸਤੀ ਸਾਜੇ ॥ ਦੁਆਰਿ ਦੁਆਰਿ ਪਰ ਨੌਬਤ ਬਾਜੈ ॥ ਸਵਾ ਲਾਖ ਜਬ ਧੁਖੇ ਪਲੀਤਾ ॥ ਤਬੈ ਖਾਲਸਾ ਉੁਦੇ ਅਸਤ ਲੌ ਜੀਤਾ ॥੧੯॥
ਦੋਹਰਾ ॥
ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ ॥ ਖੁਆਰ ਹੋਇ ਸਭ ਮਿਲੈਗੀ ਬਚੇ ਸਰਨਿ ਜੋ ਹੋਇ ॥ ਬਚਨ ਹੈ ਸ੍ਰੀ ਗੁਰੂ ਜੀ ਕਾ ਕਿ ਜੋ ਕੋਈ ਸਿਖ ਕਾ ਬੇਟਾ ਹੋਏੇ ਅਰੁ ਮੋਨਾ ਹੋਇ ਜਾਵੈ ॥ ਤਿਸ ਕੀ ਜੜ੍ਹ ਸੁਕੀ ਔਰ ਜੋ ਮੋਨਾ ਸਿਖ ਹੋਇ ਜਾਵੇ ਤਿਸ ਕੀ ਜੜ੍ਹ ਹਰੀ ॥ ਇਤ ਸ੍ਰੀ ਤਨਖਾਹਨਾਮਾ ਸੰਪੂਰਣੰ ਪੜੈ ਸੁਣੈ ਮੋਖ ਮੁਕਤ ਪਾਵੈ ॥੨੦॥
ੴ ਸਤਿਗੁਰ ਪ੍ਰਸਾਦਿ ॥
ਅਥ ਰਹਿਤਨਾਮਹ ਲਿਖ੍ਯਤੇ ॥
ਸ੍ਰੀ ਗੁਰੂ ਵਾਚ ॥
ਗੁਰਸਿਖ ਰਹਿਤ ਸੁਨਹੁ ਮੇਰੇ ਮੀਤ ॥ ਉੁਠਿ ਪ੍ਰਭਾਤ ਕਰੇ ਹਿਤ ਚੀਤ ॥ ਵਾਹਿਗੁਰੂ ਪੁਨ ਮੰਤ੍ਰ ਸੁ ਜਾਪੁ ॥ ਕਰਿ ਇਸਨਾਨ ਪੜ੍ਹੇ ਜਪੁ ਜਾਪੁ ॥੧॥ ਦਰਸਨ ਕਰੇ ਮੇਰਾ ਪੁਨ ਆਇ ॥ ਅਦਬ ਸਿਉੁਂ ਬੈਠ ਰਹਹਿ ਚਿਤ ਲਾਇ ॥ ਤੀਨ ਪਹਿਰ ਜਬ ਬੀਤੇ ਜਾਨ ॥ ਕਥਾ ਸੁਨੇ ਗੁਰ ਹਿਤ ਚਿਤ ਠਾਨ ॥੨॥ ਸੰਧਿਆ ਸਮੇਂ ਸੁਨੇ ਰਹਿਰਾਸ ॥ ਕੀਰਤਨ ਕਥਾ ਸੁਨੇ ਹਰਿ ਜਾਸ ॥ ਇਨ ਪੈ ਨੇਮ ਜੁ ਏੇਕ ਕਰਾਇ ॥ ਸੋ ਸਿਖ ਅਮਰਪੁਰੀ ਮਹਿ ਜਾਇ ॥੩॥ ਪਾਂਚ ਨੇਮ ਕਰ ਸਿਖ ਜੁ ਧਾਰਹਿ ॥ ਇਕੀਸ ਕੁਲ ਕੁਟੰਬ ਕਉ ਤਾਰਹਿ ॥ ਤਾਰੇ ਕੁਟੰਬ ਮੁਕਤਿ ਸੋ ਹੋਇ ॥ ਜਨਮ ਮਰਨ ਨਹਿ ਪਾਵਹਿ ਸੋਇ ॥੪॥
ਨੰਦ ਲਾਲ ਉਵਾਚ ॥
ਤੁਮ ਜੁ ਕਹਾ ਗੁਰਦੇਵ ਜੀ ਦਰਸਨ ਕਰਿ ਮੁਹ ਆਇ ॥ ਲਖੀਏੇ ਤੁਮਰਾ ਦਰਸ ਕਹਾਂ ਕਹਹੁੰ ਮੋਹਿ ਸਮਝਾਇ ॥੫॥
ਸ੍ਰੀ ਗੁਰੂ ਵਾਚ ॥
ਤੀਨ ਰੂਪ ਹੈਂ ਮੋਹ ਕੇ ਸੁਨਹੁ ਨੰਦ ਚਿਤ ਲਾਇ ॥ ਨਿਰਗੁਣ ਸਰਗੁਣ ਗੁਰਸਬਦ ਕਹਹੁੰ ਤੋਹਿਂ ਸਮਝਾਇ ॥੬॥
ਚੌਪਈ ॥
ਏੇਕ ਰੂਪ ਤਿਹੁੰ ਗੁਣ ਤੇ ਪਰੇ ॥ ਨੇਤਿ ਨੇਤਿ ਜਿਹ ਨਿਗਮ ਉੁਚਰੇ ॥ ਘਟਿ ਘਟਿ ਵਿਆਪਕ ਅੰਤਰਜਾਮੀ ॥ ਪੂਰਿ ਰਹਯੋਂ ਜਿਉੁਂ ਜਲ ਘਟ ਭਾਨੀ ॥੭॥ ਦੂਸਰ ਰੂਪ ਗ੍ਰੰਥ ਜੀ ਜਾਨਹੁ ॥ ਆਪਨ ਅੰਗ ਮੇਰੇ ਕਰ ਮਾਨਹੁ ॥ ਰੋਮ ਰੋਮ ਅਛਰ ਸੋ ਲਹਹੁੰ ॥ ਬਾਤ ਜਥਾਰਥ ਤੁਮ ਸੋਂ ਸਤਿ ਕਹਹੁੰ ॥੮॥ ਜੋ ਸਿਖ ਗੁਰ ਦਰਸਨ ਕੀ ਚਾਹਿ ॥ ਦਰਸਨ ਕਰੇ ਗ੍ਰੰਥ ਜੀ ਆਹਿ ॥ ਪ੍ਰਭਾਤ ਸਮੇਂ ਕਰਕੇ ਇਸਨਾਨ ॥ ਤੀਨ ਪ੍ਰਦਛਨਾ ਕਰੇ ਸੁਜਾਨ ॥੯॥ ਸਬਦ ਸੁਨੇ ਗੁਰ ਹਿਤ ਚਿਤ ਲਾਇ ॥ ਗਿਆਨ ਸਬਦ ਗੁਰ ਸੁਨੇ ਸੁਨਾਇ ॥ ਜੋ ਮਮ ਸਾਥ ਚਹੇ ਕਰਿ ਬਾਤ ॥ ਗ੍ਰੰਥ ਜੀ ਪੜ੍ਹੇ ਬਿਚਾਰਹਿ ਸਾਥ ॥੧੦॥ ਜੋ ਮੁਝ ਬਚਨ ਸੁਨਨ ਕੀ ਚਾਇ ॥ ਗ੍ਰੰਥ ਵਿਚਾਰ ਸੁਨਹੁ ਚਿਤ ਲਾਇ ॥ ਮੇਰਾ ਰੂਪ ਗ੍ਰੰਥ ਜੀ ਜਾਨ ॥ ਇਸ ਮੇਂ ਭੇਦ ਨ ਰੰਚਕ ਮਾਨ ॥੧੧॥ ਤੀਸਰ ਰੂਪ ਸਿਖ ਹੈ ਮੋਰ ॥ ਗੁਰਬਾਣੀ ਰਤਿ ਜਿਹ ਨਿਸ ਭੋਰ ॥ ਵਿਸਾਹੁ ਪ੍ਰੀਤਿ ਗੁਰਸਬਦ ਜੁ ਧਰੇ ॥ ਗੁਰ ਕਾ ਦਰਸਨ ਨਿਤ ਉਠ ਕਰੇ ॥੧੨॥ ਗਿਆਨ ਸਬਦ ਗੁਰ ਸੁਨੇ ਸੁਨਾਇ ॥ ਜਪੁਜੀ ਜਾਪੁ ਪੜ੍ਹੇ ਚਿਤ ਲਾਇ ॥ ਪਰਦਾਰਾ ਕਾ ਤਿਆਗ ਜੋ ਕਰਹਿ ॥੧੩॥ ਗੁਰਸਿਖ ਸੇਵ ਕਰੇ ਚਿਤ ਲਾਇ ॥ ਆਪਾ ਮਨ ਕਾ ਸਗਲ ਮਿਟਾਇ ॥ ਇਨ ਕਰਮਨ ਮਹਿ ਜੋ ਪਰਧਾਨ ॥ ਸੋ ਸਿਖ ਮੇਰਾ ਰੂਪ ਪਹਿਚਾਨ ॥੧੪॥
ਦੋਹਰਾ ॥
ਐਸੇ ਗੁਰਸਿਖ ਮਾਨ ਹੈ ਸੇਵਾ ਕਰੇ ਜੋ ਕੋਇ ॥ ਤਨ ਮਨ ਧਨ ਪੁੰਨ ਅਰਪ ਕੈ ਸੋ ਮੁਝ ਸੇਵਾ ਹੋਇ ॥੧੫॥ ਐਸੇ ਗੁਰਸਿਖ ਸੇਵ ਕੀ ਮੋਹਿ ਪਹੁੰਚੈ ਆਇ ॥ ਸੁਨਹੁ ਨੰਦ ਚਿਤ ਦੇਇ ਕਰਿ ਮੁਕਤਿ ਬੈਕੁੰਠੈ ਪਾਇ ॥੧੬॥
ਨੰਦ ਲਾਲ ਉਵਾਚ ॥
ਨਿਰਗੁਣ ਸਰਗੁਣ ਗੁਰਸਬਦ ਕਹੇ ਰੂਪ ਤੁਮ ਤੀਨ ॥ ਨਿਰਗੁਣ ਰੂਪ ਨਹੀਂ ਦੇਖੀਏ ਸਰਗੁਣ ਸਿਖ ਅਧੀਨ ॥੧੭॥
ਚੌਪਈ ॥
ਤੁਮਰਾ ਨਿਰਗੁਣ ਰੂਪ ਅਪਾਰਾ ॥ ਸੋ ਕਿਮ ਦੇਖੈਂ ਦੀਨ ਦਯਾਰਾ ॥ ਜਗਤ ਰੂਪ ਤੁਮ ਕਹਹੁੰ ਸੁਆਮੀ ॥ ਘਟਿ ਘਟਿ ਵਾਸੀ ਅੰਤਰਜਾਮੀ ॥੧੮॥
ਸ੍ਰੀ ਗੁਰੂ ਵਾਚ ॥
ਸੁਨਹੁ ਸਿਖ ਭਾਈ ਨੰਦ ਲਾਲ ॥ ਤੁਮਹਿ ਹਮਾਰੇ ਬਚਨ ਰਸਾਲ ॥ ਗੁਰਮੁਖ ਸਰਗੁਣ ਰੂਪ ਸੁਜਾਨ ॥ ਪ੍ਰਿਥਮ ਸੇਵ ਗੁਰ ਹਿਤ ਚਿਤ ਕਾਨ ॥੧੯॥ ਗੁਰਸਿਖ ਸੇਵ ਸਬਦ ਜੋ ਗਹਹੁੰ ॥ ਸਬਦ ਸਰੂਪ ਸੋ ਇਹ ਬਿਧਿ ਲਹਹੁੰ ॥ ਸਬਦ ਸਰੂਪ ਵਾਕ ਜੋ ਧਾਰੇ ॥ ਤਿਸ ਤੇ ਲਖੀਏ ਅਪਰ ਅਪਾਰੇ ॥੨੦॥ ਤੇ ਮੈਂ ਗੋਸਟਿ ਕਹੀ ਸੋ ਭਾਈ ॥ ਪੜ੍ਹੇ ਸੁਨੇ ਜੋ ਮਨ ਚਿਤ ਲਾਈ ॥ ਤਿਸ ਕੀ ਮਹਿਮਾ ਕਹਹੁੰ ਬਖਾਨ ॥ ਜੋਤੀ ਜੋਤ ਮਿਲੇ ਮੋਹਿ ਆਨ ॥੨੧॥ ਸੰਮਤ ਸਤ੍ਰਹ ਸਹਸ ਸੁ ਬਾਵਨ ॥ ਮਘਰ ਨੌਮੀ ਸੁਖ ਦਾਵਨ ॥ ਸੁਰਗੁਰ ਵਾਹ ਸਤਦਰੂ ਤੀਰ ॥ ਬਚਨ ਕਹੇ ਨੰਦ ਲਾਲ ਸੁ ਬੀਰ ॥੨੨॥
ਦੋਹਰਾ ॥
ਵਾਹਿਗੁਰੂ ਗੁਰ ਜਾਪਈ ਵਾਹਿਗੁਰੂ ਕਰਿ ਧਿਆਨ ॥ ਮੁਕਤਿ ਲਾਭ ਸੋ ਹੋਇ ਹੈ ਗੁਰਸਿਖ ਰਿਦਿ ਮਹਿ ਮਾਨ ॥ ਇਤ ਸ੍ਰੀ ਰਹਿਤਨਾਮਹ ਸੰਪੂਰਣੰ ॥੨੩॥
ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ॥
ਹੁਕਮ ਹੋਆ ਸ੍ਰੀ ਮੁਖ ਵਾਕ ਪਾਤਿਸਾਹੀ ੧੦ ॥
ਲਾਲ ਦਰਿਆਈ ਕੇ ਪ੍ਰਥਾਇ ॥
ਦੋਹਰਾ ॥
ਅਬਚਲ ਨਗਰ ਬੈਠੇ ਗੁਰੂ ਮਨ ਮਹਿ ਕੀਆ ਬੀਚਾਰ ॥ ਬੋਲਿਆ ਪੂਰਾ ਸਤਿਗੁਰੂ ਕਰਿ ਨਮਸਕਾਰ ਕਰਤਾਰ ॥ ਹੁਕਮ ਹੋਯਾ ਪ੍ਰਹਿਲਾਦ ਸਿੰਘ ਬਿਪ੍ਰ ਜਾਤ ਹੰਸਰਾਇ ॥ ਨਿਕਟ ਬੁਲਾਯਾ ਗੁਰੂ ਜੀ ਲੀਨਉ ਕੰਠ ਲਗਾਇ ॥ ਪੰਥ ਚਲਯੋ ਹੈ ਜਗਤ ਮੈਂ ਗੁਰ ਨਾਨਕ ਪ੍ਰਸਾਦਿ ॥ ਰਹਿਤ ਬਤਾਈੲ ਖਾਲਸੇ ਸੁਣ ਭਾਈ ਪ੍ਰਹਿਲਾਦ ॥੧॥
ਚੌਪਈ ॥
ਹੋਇ ਸਿਖ ਸਿਰ ਟੋਪੀ ਧਰੈ ॥ ਸਾਤ ਜਨਮ ਕੁਸ਼ਟੀ ਹੁਇ ਮਰੈ ॥ ਜੋ ਸਿਖ ਗਲ ਮਹਿ ਤਾਗਾ ਮੇਲੈ ॥ ਚੌਪੜ ਬਾਜ਼ੀ ਗਨਿਕਾ ਖੇਲੈ ॥ ਜਨਮ ਸੁਆਨ ਪਾਵੈਗਾ ਕੋਟਿ ॥ ਬੀਜਯੋ ਹਾਥ ਬੁਰਾ ਇਸ ਖੋਟ ॥੨॥ ਪਾਗ ਉਤਾਰਿ ਪ੍ਰਸਾਦਿ ਜੋ ਖਾਵੈ ॥ ਸੋ ਸਿਖ ਕੁੰਭੀ ਨਰਕ ਸਿਧਾਵੈ ॥੩॥
ਦੋਹਰਾ ॥
ਮੀਣਾ ਔਰ ਮਸੰਦੀਆ ਮੋਨਾ ਕੁੜੀ ਜੋ ਮਾਰ ॥ ਹੋਇ ਸਿਖ ਵਰਤਨ ਕਰਹਿ ਅੰਤ ਕਰੇਗਾ ਖੁਆਰ ॥੪॥ ਵਾਹਿਗੁਰੂ ਕੇ ਮੰਤ੍ਰ ਬਿਨ ਜਪੈ ਅਉਰ ਕੋਈ ਜਾਪ ॥ ਸੋ ਸਾਕਤ ਸਿਖ ਮੂਲ ਨਹਿ ਬਾਚਤ ਸ੍ਰੀ ਮੁਖ ਆਪ ॥ ਮੇਰਉ ਹੁਕਮ ਮਾਨਹਿ ਨਹੀਂ ਕਰਹਿ ਨ ਸਿਖ ਕੀ ਸੇਵ ॥ ਸੋ ਬੀਰਜ ਮਲੇਛ ਕੋ ਪਰਗਟ ਪਛਾਨਹੁ ਭੇਵ ॥੫॥
ਚੌਪਈ ॥
ਹੁਕਮ ਦੇਖਿ ਕਾਰ ਨਹੀਂ ਰਾਖੈ ॥ ਗੋਲਕ ਗੋਪ ਮਿਥਿਆ ਮੁਖ ਭਾਖੈ ॥ ਕਾਰ ਭੇਟ ਸੁਖ ਮੰਨਤ ਚੁਰਾਵੈ ॥ ਐਸਾ ਸਿਖ ਗੁਰੂ ਨਹਿ ਭਾਵੈ ॥੬॥ ਤੂਟ ਪਰਿਓ ਮਾਇਆ ਕੀ ਫਾਸੀ ॥ ਭ੍ਰਮਤਾ ਫਿਰੈ ਲਾਖ ਚਉਰਾਸੀ ॥ ਸੋ ਬੀਰਜ ਮਲੇਛ ਕੋ ਜਾਨ ॥ ਸੁਣ ਭਾਈ ਪ੍ਰਹਿਲਾਦ ਸੁਜਾਨ ॥ ਗੁਰੂ ਖਾਲਸੇ ਆਦਿ ਲੋਂ ਜੋ ਪਾਲੈ ਜਗ ਮੋਹ ॥ ਸੋ ਸਾਕਤ ਨਰਕੀ ਸਦਾ ਇਨ ਸੇ ਕਰੈ ਜੋ ਧ੍ਰੋਹ ॥੭॥ ਸੂਹੇ ਅੰਬਰ ਪਹਿਨ ਕਰ ਜੋ ਨਾਸੇ ਨਸਵਾਰ ॥ ਲਗੇ ਤਾੜਨਾ ਸੀਸ ਪਰ ਸੁਨੀਏ ਨਰਕ ਮੰਝਾਰ ॥੮॥ ਬਿਨਾ ਜਪੁ ਜਾਪੁ ਜਪੇ ਜੋ ਜੋਵਹਿ ਪ੍ਰਸਾਦਿ ॥ ਸੋ ਬਿਸਟਾ ਕਾ ਕਿਰਮ ਹੁਇ ਜਨਮ ਗਵਾਵੈ ਬਾਦ ॥੯॥
ਚੌਪਈ ॥
ਪ੍ਰਾਤਾ ਕਾਲ ਗੁਰ ਗੀਤ ਨ ਗਾਵੈ ॥ ਰਹਿਰਾਸ ਬਿਨਾ ਪ੍ਰਸਾਦਿ ਜੋ ਖਾਵੈ ॥ ਬਾਹਰਮੁਖੀ ਸਿਖ ਤਿਸ ਜਾਨੋ ॥ ਸਭ ਮਿਥਿਆ ਤਿਸ ਮਾਨੋ ॥ ਲਖ ਚਉਰਾਸੀ ਭ੍ਰਮਤਾ ਫਿਰੈ ॥ ਬਾਰ ਬਾਰ ਜਗ ਜਨਮੈ ਮਰੇ ॥ ਗੁਰੂ ਬਚਨ ਸਿਉ ਤੂਟਾ ਜਾਇ ॥ ਦਰਗਹਿ ਤਾਂਕਉ ਮਿਲੈ ਸਜਾਇ ॥੧੦॥
ਦੋਹਰਾ ॥
ਅਕਾਲ ਪੁਰਖ ਕਉ ਛਾਡ ਕਰਿ ਭਜੈ ਦੇਵ ਕੋਈ ਅਉਰ ॥ ਜਨਮ ਜਨਮ ਭ੍ਰਮਤਾ ਫਿਰਹਿ ਲਹਹਿ ਨ ਸੁਖ ਕੀ ਠਉਰ ॥ ਪਾਹਨ ਕੀ ਪੂਜਾ ਕਰੈ ਸਿਖ ਨ ਨਿਵਾਵਹਿ ਸੀਸ ॥ ਸੋ ਸਾਕਤ ਨਿਗੁਰਾ ਸਦਾ ਮਾਰਿਆ ਸ੍ਰੀ ਜਗਦੀਸ ॥ ਕਰੀ ਥਾਪਨਾ ਜਾਸ ਕੀ ਮੋਹ ਜੁ ਅਪਨੇ ਹਾਥਿ ॥ ਤਿਸ ਕੀ ਸਮਸਰ ਜੋ ਕਰੈ ਜਰ ਜਾਵਹਿ ਕੁਲ ਸਾਥਿ ॥ ਕਾਰ ਭੇਟ ਸੁਖ ਮੰਨਤ ਕਰ ਜੋ ਸਿਖ ਚਿਤ ਭ੍ਰਮਾਇ ॥ ਸੋ ਸਾਕਤ ਪਾਪੀ ਸਦਾ ਬਿਕਟ ਰੂਪ ਹੋਇ ਜਾਇ ॥੧੧॥ ਕੁੜੀਮਾਰ ਮਸੰਦ ਜੋ ਮੀਣੇ ਕਾ ਪ੍ਰਸਾਦਿ ॥ ਲਏ ਜੁ ਇਨ ਕੇ ਹਾਥ ਕਾ ਜਨਮ ਗਵਾਵਹਿ ਬਾਦ ॥ ਛਾਡ ਸਿਖਨ ਕੇ ਚਰਨ ਕਉ ਲਏ ਪੰਥ ਜੋ ਅਉਰ ॥ ਐਥਹਿ ਓਥਹਿ ਦੁਖ ਲਹੈ ਗੁਰ ਸਿਖਨ ਕੋ ਚੋਰ ॥੧੨॥
ਚੌਪਈ ॥
ਮੜੀ ਗੋਰ ਦੇਵਲ ਜੋ ਮਾਨੈ ॥ ਪਰਪੰਥਨ ਕੋ ਊਚ ਬਖਾਨੈ ॥ ਸੋ ਸਾਕਤ ਗੁਰ ਕਾ ਸਿਖ ਨਾਹੀ ॥ ਫਾਸਿ ਪਰਯੋ ਜਮ ਕੰਕਰ ਪਾਹੀ ॥੧੩॥ ਟੋਪੀ ਦੇਖਿ ਨਿਵਾਵਹਿ ਸੀਸ ॥ ਸੋ ਸਿਖ ਨਰਕੀ ਬਿਸਵੈ ਬੀਸ ॥੧੪॥ ਅਕਾਲ ਪੁਰਖ ਕੀ ਸੇਵਾ ਕਰੈ ॥ ਸੋ ਸਿਖ ਬੰਸ ਸਗਲ ਲੇ ਤਰੈ ॥੧੫॥
ਦੋਹਰਾ ॥
ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ॥ ਜੋ ਸਿਖ ਮੋ ਮਿਲਬੇ ਚਹਿਹ ਖੋਜ ਇਨਹੁ ਮਹਿ ਲੇਹੁ ॥੧੬॥ ਕਾਨ ਕਟੇ ਅਰ ਤੁਰਕ ਕਾ ਕਰੈ ਨ ਮੂਲ ਵਿਸਾਹੁ ॥ ਜੋ ਸਿਖ ਸੋਂ ਹਿਤ ਨ ਕਰਹਿ ਸੋ ਨਰਕੇ ਪਰਿ ਜਾਹੁ ॥੧੭॥ ਸਤਿਗੁਰ ਕੀ ਬਾਣੀ ਬਿਨਾ ਰਸਨਾ ਰਟਹਿ ਜੋ ਹੋਰ ॥ ਸੋ ਮਾਰਿਆ ਕਰਤਾਰ ਕਾ ਪੜਾ ਨਰਕ ਮਧ ਘੋਰ ॥੧੮॥
ਚੌਪਈ ॥
ਛੇ ਦਰਸਨ ਕੀ ਜੋ ਮਤ ਧਾਰੈ ॥ ਕੁਲ ਸੰਬੂਹ ਲੈ ਨਰਕ ਸਿਧਾਰੈ ॥ ਬਾਝਹੁ ਗੁਰ ਸਿਖਨ ਕਰੇ ਸੇਵਾ ॥ ਮਿਥਿਆ ਮਾਨੋ ਸੁਰ ਨਰ ਦੇਵਾ ॥੧੯॥ ਅਕਾਲ ਪੁਰਖ ਕੀ ਮੂਰਤ ਏਹ ॥ ਪਰਗਟ ਅਕਾਲ ਖਾਲਸਾ ਦੇਵ ॥ ਯਾਮੇਂ ਰੰਚ ਮਿਥਿਆ ਨਹਿ ਭਾਖੀ ॥ ਗੁਰ ਨਾਨਕ ਗੁਰ ਅੰਗਦ ਸਾਖੀ ॥੨੦॥
ਦੋਹਰਾ ॥
ਲੈਣਾ ਦੇਣਾ ਖਾਲਸੇ ਆਨ ਦੇਵ ਸਭ ਝੂਠ ॥ ਅਉਰ ਦੇਵ ਇਵ ਮਾਨੀਏ ਜਿਉਂ ਬਾਰੂ ਕੀ ਮੂਠ ॥ ਅਕਾਲ ਪੁਰਖ ਕੇ ਬਚਨ ਸਿਉਂ ਪਰਗਟ ਚਲਾਯੋ ਪੰਥ ॥ ਸਭ ਸਿਖਨ ਕੋ ਬਚਨ ਹੈ ਗੁਰੂ ਮਾਨੀਅਹੁ ਗ੍ਰੰਥ ॥੨੧॥ ਥਾਪ ਚਲਯੋ ਜੋ ਜਗਤ ਮੈਂ ਤਿਨਹਿ ਨਿਵਾਵਉ ਮਾਥ ॥ ਵਾਹਿਗੁਰੂ ਕੇ ਮੰਤ੍ਰ ਬਿਨ ਮਿਥਿਆ ਸਾਰੀ ਗਾਥ ॥੨੨॥ ਸਿਖ ਕਉ ਸਿਖ ਜਉ ਅੰਮ੍ਰਿਤ ਦੀਨਾ ॥ ਕੋਟਿ ਅਸੁਮੈਧ ਜਗ ਫਲ ਕੀਨਾ ॥ ਜੋ ਗੁਰ ਕੀ ਬਾਣੀ ਸਿਖ ਗਾਵੈ ॥ ਜੀਵਨ ਮੁਕਤ ਪਦਾਰਥ ਪਾਵੈ ॥ ਚਾਪੀ ਕਰੋ ਮਲਹਿ ਸਿਖ ਚਰਨਾ ॥ ਤਿਸ ਸਿਖ ਕੋ ਮੈਂ ਲੀਨੋ ਸਰਨਾ ॥੨੩॥ ਕਰਿ ਪ੍ਰਸਾਦਿ ਸਿਖ ਮੁਖ ਪਾਵੈ ॥ ਤਿਸ ਸਿਖ ਪੈ ਗੁਰ ਵਾਰਨੇ ਜਾਵੈ ॥ ਰਹਿਰਾਸ ਸਮੇ ਗੁਰੂ ਹੁਕਮ ਕੋ ਪਢਹਿ ਪ੍ਰੀਤ ਸਤ ਭਾਉ ॥ ਪ੍ਰੇਮ ਸਹਿਤ ਰਸਨਾ ਰਟਹਿ ॥ ਪਰਗਟ ਮਿਲਹਿ ਮੁਹਿ ਆਉ ॥ ਬਚਨ ਪ੍ਰਤੀਤ ਰਖਹਿ ਸਿਖ ਜੋਈ ॥ ਤੈਸੋ ਹੀ ਫਲ ਪਰਾਪਤ ਹੋਈ ॥ ਗੁਰ ਕਾ ਬਚਨ ਗੁਰੂ ਕੀ ਮੂਰਤ ॥ ਭੁਗਤ ਮੁਕਤ ਵਰ ਸਾਚੋ ਪੂਰਤ ॥ ਰਹਿਣੀ ਰਹਹਿ ਸੋਈ ਸਿਖ ਮੇਰਾ ॥ ਵਹ ਠਾਕੁਰ ਮੈਂ ਉਸ ਕਾ ਚੇਰਾ ॥ ਕਰਹਿ ਅਕਾਲ ਪੁਰਖ ਕੀ ਆਸਾ ॥ ਜਨਮ ਮਰਨ ਕਟ ਡਾਰੈ ਫਾਸਾ ॥੨੪॥ ਸਤਿ ਅਕਾਲ ਸ੍ਰੀ ਵਾਹਿਗੁਰੂ ਧਰਮ ਬੀਜ ਯਹ ਮੰਤ ॥ ਸਰਬ ਜਾਪ ਕਉ ਜਾਪੁ ਇਹ ਕਹਿਓ ਆਦਿ ਅਰ ਅੰਤ ॥੨੫॥ ਸੰਬਤ ਸਤ੍ਰਹ ਸੈ ਭਏ ਬਰਖ ਬਵੰਜਾ ਨਿਹਾਰ ॥ ਮਾਘ ਵਦੀ ਥਿਤਿ ਪੰਚਮੀ ਰਵਿਵਾਰ ਸੁਭ ਵਾਰ ॥੨੬॥॥੧॥
ਚੌਪਈ ॥
ਕਛ ਕੇਸ ਕੰਘਾ ਕਿਰਪਾਨ ॥ ਕੜਾ ਔਰ ਜੋ ਕਰੋ ਬਖਾਨ ॥ ਏਹ ਕਕੇ ਪੰਜ ਤੁਮ ਮਾਨੋ ॥ ਗੁਰੂ ਗ੍ਰੰਥ ਕੋ ਤੁਮ ਸਭ ਜਾਨੋ ॥ ਗੁਰਮੁਖ ਸਿੰਘ ਆਗਿਆ ਮੁਹਿ ਦੀਨੀ ॥ ਰਹਿਤਨਾਮਾ ਤੁਮ ਲਿਖੋ ਨਵੀਨੀ ॥
ਇਤਿ ਸ੍ਰੀ ਰਹਿਤਮਾਨਾ ਸ੍ਰੀ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਭਾਈ ਪ੍ਰਹਿਲਾਦ ਸਿੰਘ ਪ੍ਰਤਿ ॥ ਸੰਪੂਰਣੰ ॥੨੭॥੨॥