ੴ ਸਤਿਗੁਰ ਪ੍ਰਸਾਦਿ ॥

ਰਾਗੁ ਦੇਵਗੰਧਾਰੀ ਮਹਲਾ ੯ ॥

ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥

ਦੇਵਗੰਧਾਰੀ ਮਹਲਾ ੯ ॥

ਸਭ ਕਿਛੁ ਜੀਵਤ ਕੋ ਬਿਵਹਾਰ ॥ ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥

ਦੇਵਗੰਧਾਰੀ ਮਹਲਾ ੯ ॥

ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਰਾਗੁ ਜੈਜਾਵੰਤੀ ਮਹਲਾ ੯ ॥

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥ ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥ ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥ ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥

ਜੈਜਾਵੰਤੀ ਮਹਲਾ ੯ ॥

ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥ ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥ ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥ ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥ ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥

ਜੈਜਾਵੰਤੀ ਮਹਲਾ ੯ ॥

ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥ ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥ ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥ ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥ ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥

ਜੈਜਾਵੰਤੀ ਮਹਲਾ ੯ ॥

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥ ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥

اکُ اوئنکارُ ستگر پرسادِ ۔۔

راگُ دیوگندھاری مہلا ۹ ۔۔

یہ منُ نیک ن کہیو کرے ۔۔ سیخ سکھائ رہیو اپنی سی درمتِ تے ن ٹرے ۔۔۱۔۔ رہاؤ ۔۔ مدِ مایا کے بھئیو باورو ہرِ جسُ نہِ اچرے ۔۔ کرِ پرپنچُ جگت کؤ ڈہکے اپنو ادرُ بھرے ۔۔۱۔۔ سوان پوچھ جیو ہوئ ن سودھو کہیو ن کان دھرے ۔۔ کہُ نانک بھجُ رام نام نت جا تے کاجُ سرے ۔۔۲۔۔۱۔۔

دیوگندھاری مہلا ۹ ۔۔

سبھ کچھُ جیوت کو بوہار ۔۔ مات پتا بھائی ست بندھپ ارُ پھنِ گرہ کی نارِ ۔۔۱۔۔ رہاؤ ۔۔ تن تے پران ہوت جب نیارے ٹیرت پریتِ پکارِ ۔۔ آدھ گھری کوؤ نہِ راکھے گھر تے دیت نکارِ ۔۔۱۔۔ مرگ ترسنا جیو جگ رچنا یہ دیکھہُ ردے بچارِ ۔۔ کہُ نانک بھجُ رام نام نت جا تے ہوت ادھار ۔۔۲۔۔۲۔۔

دیوگندھاری مہلا ۹ ۔۔

جگت مے جھوٹھی دیکھی پریتِ ۔۔ اپنے ہی سکھ سیو سبھ لاگے کیا دارا کیا میت ۔۔۱۔۔ رہاؤ ۔۔ میرؤ میرؤ سبھے کہت ہے ہت سیو بادھیو چیت ۔۔ انتِ کالِ سنگی نہ کوؤ اہ اچرج ہے ریتِ ۔۔۱۔۔ من مورکھ اجہو نہ سمجھت سکھ دے ہاریو نیت ۔۔ نانک بھؤجلُ پارِ پرے جؤ گاوے پربھ کے گیت ۔۔۲۔۔۳۔۔۶۔۔۳۸۔۔۴۷۔۔

اکُ اوئنکارُ ستنامُ کرتا پرکھُ نربھؤ نرویرُ اکال مورتِ اجونی سیبھں گرپرسادِ ۔۔

راگُ جیجاونتی مہلا ۹ ۔۔

رامُ سمرِ رامُ سمرِ اہے تیرے کاجِ ہے ۔۔ مایا کو سنگُ تیاگُ پربھ جو کی سرنِ لاگُ ۔۔ جگت سکھ مانُ متھیا جھوٹھو سبھ ساجُ ہے ۔۔۱۔۔ رہاؤ ۔۔ سپنے جیو دھنُ پچھانُ کاہے پرِ کرت مانُ ۔۔ بارو کی بھیتِ جیسے بسدھا کو راجُ ہے ۔۔۱۔۔ نانکُ جنُ کہتُ بات بنسِ جیہے تیرو گاتُ ۔۔ چھنُ چھنُ کرِ گئیو کالُ تیسے جاتُ آجُ ہے ۔۔۲۔۔۱۔۔

جیجاونتی مہلا ۹ ۔۔

رامُ بھجُ رامُ بھجُ جنمُ سراتُ ہے ۔۔ کہؤ کہا بار بار سمجھت نہ کیو گوار ۔۔ بنست نہ لگے بار اورے سم گاتُ ہے ۔۔۱۔۔ رہاؤ ۔۔ سگل بھرم ڈارِ دیہِ گوبند کو نامُ لیہِ ۔۔ انتِ بار سنگِ تیرے اہے ایکُ جاتُ ہے ۔۔۱۔۔ بکھیا بکھُ جیو بسارِ پربھ کو جسُ ہیئے دھارِ ۔۔ نانک جن کہِ پکارِ اؤسرُ بہاتُ ہے ۔۔۲۔۔۲۔۔

جیجاونتی مہلا ۹ ۔۔

رے من کؤن گتِ ہوئ ہے تیری ۔۔ اہ جگ مہِ رام نامُ سو تؤ نہی سنیو کانِ ۔۔ بکھئن سیو اتِ لبھانِ متِ ناہن پھیری ۔۔۱۔۔ رہاؤ ۔۔ مانس کو جنمُ لینُ سمرنُ نہ نمکھ کینُ ۔۔ دارا سکھ بھئیو دینُ پگہُ پری بیری ۔۔۱۔۔ نانک جن کہِ پکارِ سپنے جیو جگ پسارُ ۔۔ سمرت نہ کیو مرارِ مایا جا کی چیری ۔۔۲۔۔۳۔۔

جیجاونتی مہلا ۹ ۔۔

بیت جیہے بیت جیہے جنمُ اکاجُ رے ۔۔ نسِ دنُ سنِ کے پران سمجھت نہ رے ازان ۔۔ کالُ تؤ پہوچیو آنِ کہا جیہے بھاجِ رے ۔۔۱۔۔ رہاؤ ۔۔ استھرُ جو مانیو دیہ سو تؤ تیرؤ ہوئ ہے کھیہ ۔۔ کیو ن ہرِ کو نامُ لیہِ مورکھ نلاج رے ۔۔۱۔۔ رام بھگتِ ہیئے آنِ چھاڈِ دے تے من کو مانُ ۔۔ نانک جن اہ بکھانِ جگ مہِ براجُ رے ۔۔۲۔۔۴۔۔