ੴ ਵਾਹਿਗੁਰੂ ਜੀ ਕੀ ਫਤਹਿ ਹੈ ॥
ਸ੍ਰੀ ਭਗਉਤੀ ਬ੍ਰਹਮ ਕਵਚ ਲਿਖ੍ਯਤੇ ॥
ਪਾਤਿਸਾਹੀ ੧੦ ॥
ਖੜਗ ਖੰਡਾ ਅਸੀ ਅਰਿਗਰ ਧਰਮ ਰੱਚ ਤੱਗ ਛਤ੍ਰੀ ॥
ਬਿਸ਼੍ਵ ਪਾਲ ਭੂਪਾਲ ਪੱਛ ਪਲ ਭੱਛ ਰਣ ਕੱਛ ਅੱਤ੍ਰੀ ॥
ਰਾਜ ਮੰਡਾ ਅਤਿ ਪ੍ਰਚੰਡਾ ਈਸ੍ਵਰੀ ਕਰਵਾਰ ਹੈ ॥
ਸ਼ਕਤਿ ਬ੍ਰਹਿਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ॥
ਨਿਤ ਜਿਯੋਤੀ ਮੁਕਤਿ ਦਾਇਕ ਧਾਰਾਧਾਰ ਕ੍ਰਿਪਾਨ ਹੈ ॥
ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨਿ ਹੈ ॥
ਭਵ ਮਾਨਕਾ ਖਲ ਹਾਂਨ ਕਾ ਰੱਤ ਪਾਲਕਾ ਜਗ ਮਾਨ ਹੈ ॥
ਇਹ ਕਵਚਿ ਬ੍ਰਹਮਾ ਕੋ ਬਤੀਸਾ ਪਢੈ ਜੋ ਨਿਤ ਛੱਤ੍ਰੀ ॥
ਰਣ ਜੀਤ ਲੈਹ ਨਿਰਭੀਤ ਰਹਿ ਰਿਧਿ ਸਿਧਿ ਪਾਵੈ ਅੱਤ੍ਰੀ ॥
ਲਹਿ ਬੇਦ ਭੇਦ ਜੋ ਪਢੈ ਬਿਪ੍ਰਬੈਸਯ ਧੰਨ ਸੁਖ ਸੰਪਤਾ ॥
ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ॥
ਇਹ ਬੋਲਾ ਹਰਿਗੋਬਿੰਦ ਕਾ ਸੁਣੋ ਖਾਲਸਾ ਬੀਰ ॥
ਫਤਿਹ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ॥
ਦੋਹਰਾ ॥
ਯਾ ਬਿਧਿ ਨਾਮੁ ਉਚਾਰ ਬਿਧ ਪੁੰਨ ਕਰਿਯੋ ਪ੍ਰਯੋਗ ॥
ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੇਗ ॥੧॥