ਬਾਬਰਵਾਣੀ।
ਆਸਾ ਮਹਲਾ ੧ ॥
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਜਿਨੑ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ ॥੧॥ ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥ ਇਕੁ ਲਖੁ ਲਹਨੑਿ ਬਹਿਠੀਆ ਲਖੁ ਲਹਨੑਿ ਖੜੀਆ ॥ ਗਰੀ ਛੁਹਾਰੇ ਖਾਂਦੀਆ ਮਾਣਨੑਿ ਸੇਜੜੀਆ ॥ ਤਿਨੑ ਗਲਿ ਸਿਲਕਾ ਪਾਈਆ ਤੁਟਨੑਿ ਮੋਤਸਰੀਆ ॥੩॥ ਧਨੁ ਜੋਬਨੁ ਦੁਇ ਵੈਰੀ ਹੋਏ ਜਿਨੑੀ ਰਖੇ ਰੰਗੁ ਲਾਇ ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ ਇਕਨੑਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
ਆਸਾ ਮਹਲਾ ੧ ॥
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ ॥ ਜਿਨ ਕੀ ਚੀਰੀ ਦਰਗਹ ਪਾਟੀ ਤਿਨੑਾ ਮਰਣਾ ਭਾਈ ॥੫॥ ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ ॥੬॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥
ਤਿਲੰਗ ਮਹਲਾ ੧ ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
بابروانی۔
آسا مہلا ۱ ۔۔
خراسان کھسمانا کیا ہندستانُ ڈرایا ۔۔ آپے دوسُ ن دیئی کرتا جمُ کرِ مگلُ چڑایا ۔۔ ایتی مار پئی کرلانے تیں کی دردُ ن آیا ۔۔۱۔۔ کرتا توں سبھنا کا سوئی ۔۔ جے سکتا سکتے کؤ مارے تا منِ روسُ ن ہوئی ۔۔۱۔۔ رہاؤ ۔۔ سکتا سیہُ مارے پے وگے کھسمے سا پرسائی ۔۔ رتن وگاڑِ وگوئے کتیں میا سار ن کائی ۔۔ آپے جوڑِ وچھوڑے آپے ویکھُ تیری وڈیائی ۔۔۲۔۔ جے کو ناؤ دھرائے وڈا ساد کرے منِ بھانے ۔۔ کھسمے ندری کیڑا آوے جیتے چگے دانے ۔۔ مرِ مرِ جیوے تا کچھُ پائے نانک نامُ وکھانے ۔۔۳۔۔۵۔۔۳۹۔۔
راگُ آسا مہلا ۱ اسٹپدیا گھرُ ۳
اکُ اوئنکارُ ستگر پرسادِ ۔۔
جن سرِ سوہنِ پٹیا مانگی پائ سندھورُ ۔۔ سے سر کاتی منیئنِ گل وچِ آوے دھوڑِ ۔۔ مہلا اندرِ ہودیا ہنِ بہنِ ن ملنِ ہدورِ ۔۔۱۔۔ آدیسُ بابا آدیسُ ۔۔ آدِ پرکھ تیرا انتُ ن پایا کرِ کرِ دیکھہِ ویس ۔۔۱۔۔ رہاؤ ۔۔ جدہُ سیا ویاہیا لاڑے سوہنِ پاسِ ۔۔ ہیڈولی چڑِ آئیا دند کھنڈ کیتے راسِ ۔۔ اپرہُ پانی واریئ جھلے جھمکنِ پاسِ ۔۔۲۔۔ اکُ لکھُ لہنِ بہٹھیا لکھُ لہنِ کھڑیا ۔۔ گری چھہارے کھاندیا ماننِ سیجڑیا ۔۔ تن گلِ سلکا پائیا تٹنِ موتسریا ۔۔۳۔۔ دھنُ جوبنُ دئ ویری ہوئے جنی رکھے رنگُ لائ ۔۔ دوتا نو پھرمایا لے چلے پتِ گوائ ۔۔ جے تسُ بھاوے دے وڈیائی جے بھاوے دیئ سجائ ۔۔۴۔۔ اگو دے جے چیتیئ تاں کائتُ ملے سجائ ۔۔ ساہاں سرتِ گوائیا رنگِ تماسے چائ ۔۔ بابروانی پھرِ گئی کئرُ ن روٹی کھائ ۔۔۵۔۔ اکنا وکھت کھوائیئہِ اکنا پوجا جائ ۔۔ چؤکے ونُ ہندوانیا کیو ٹکے کڈھہِ نائ ۔۔ رامُ ن کبہو چیتیو ہنِ کہنِ ن ملے کھدائ ۔۔۶۔۔ اکِ گھرِ آوہِ آپنے اکِ ملِ ملِ پچھہِ سکھ ۔۔ اکنا ایہو لکھیا بہِ بہِ رووہِ دکھ ۔۔ جو تسُ بھاوے سو تھیئ نانک کیا مانکھ ۔۔۷۔۔۱۱۔۔
آسا مہلا ۱ ۔۔
کہا سُ کھیل تبیلا گھوڑے کہا بھیری سہنائی ۔۔ کہا سُ تیگبند گاڈیرڑِ کہا سُ لال کوائی ۔۔ کہا سُ آرسیا مہ بنکے ایتھے دسہِ ناہی ۔۔۱۔۔ اہُ جگُ تیرا تو گوسائی ۔۔ ایک گھڑی مہِ تھاپِ اتھاپے جرُ ونڈِ دیوے بھانئی ۔۔۱۔۔ رہاؤ ۔۔ کہاں سُ گھر در منڈپ مہلا کہا سُ بنک سرائی ۔۔ کہاں سُ سیج سکھالی کامنِ جسُ ویکھِ نید ن پائی ۔۔ کہا سُ پان تمبولی ہرما ہوئیا چھائی مائی ۔۔۲۔۔ اسُ زر کارنِ گھنی وگتی انِ زر گھنی کھوائی ۔۔ پاپا باجھہُ ہووے ناہی میا ساتھِ ن جائی ۔۔ جس نو آپِ کھوائے کرتا کھسِ لئے چنگیائی ۔۔۳۔۔ کوٹی ہو پیر ورجِ رہائے جا میرُ سنیا دھایا ۔۔ تھان مکام جلے بج مندر مچھِ مچھِ کئر رلایا ۔۔ کوئی مگلُ ن ہوآ اندھا کنے ن پرچا لایا ۔۔۴۔۔ مغل پٹھانا بھئی لڑائی رن مہِ تیغ وگائی ۔۔ اونی تپک تانِ چلائی اونی ہستِ چڑائی ۔۔ جن کی چیری درگہ پاٹی تنا مرنا بھائی ۔۔۵۔۔ اک ہندوانی اور ترکانی بھٹیانی ٹھکرانی ۔۔ اکنا پیرن سر کھر پاٹے اکنا واسُ مسانی ۔۔ جن کے بنکے گھری ن آیا تن کیو رینِ وہانی ۔۔۶۔۔ آپے کرے کرائے کرتا کس نو آکھِ سنائیئ ۔۔ دکھُ سکھُ تیرے بھانے ہووے کس تھے جائ روآئیئ ۔۔ ہکمی ہکمِ چلائے وگسے نانک لکھیا پائیئ ۔۔۷۔۔۱۲۔۔
تلنگ مہلا ۱ ۔۔
جیسی مے آوے خسم کی بانی تیسڑا کری گیانُ وے لالو ۔۔ پاپ کی جننج لے کابلہُ دھایا زوری منگے دانُ وے لالو ۔۔ سرمُ دھرمُ دئ چھپِ کھلوئے کوڑُ پھرے پردھانُ وے لالو ۔۔ کازیا بامنا کی گل تھکی اگدُ پڑے سیتانُ وے لالو ۔۔ مسلمانیا پڑہِ کتیبا کسٹ مہِ کرہِ کھدائ وے لالو ۔۔ جاتِ سناتی ہورِ ہدوانیا ایہِ بھی لیکھے لائ وے لالو ۔۔ خون کے سوہلے گاویئہِ نانک رتُ کا کنگو پائ وے لالو ۔۔۱۔۔ ساہب کے گن نانکُ گاوے ماس پری وچِ آکھُ مسولا ۔۔ جنِ اپائی رنگِ روائی بیٹھا ویکھے وکھِ اکیلا ۔۔ سچا سو ساہبُ سچُ تپاوسُ سچڑا نیاؤ کریگُ مسولا ۔۔ کایا کپڑُ ٹکُ ٹکُ ہوسی ہدستانُ سمالسی بولا ۔۔ آونِ اٹھترے جانِ ستانوے ہورُ بھی اٹھسی مرد کا چیلا ۔۔ سچ کی بانی نانکُ آکھے سچُ سنائسی سچ کی بیلا ۔۔۲۔۔۳۔۔۵۔۔