ਅਜਰਾਈਲ ਬਾਣੀ।

ਰਾਗੁ ਗਉੜੀ ਵਾਰ ॥ ਪਉੜੀ ੫ ॥

ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥ ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ ਸੰਨੑੀ ਦੇਨੑਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥

ਰਾਗੁ ਤਿਲੰਗ ਮਹਲਾ ੧ ਘਰੁ ੧

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚਿਨੀ ਅਹਵਾਲ ॥੩॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥

ਤਿਲੰਗ ਮਹਲਾ ੫ ਘਰੁ ੧

ੴ ਸਤਿਗੁਰ ਪ੍ਰਸਾਦਿ ॥ ਖਾਕ ਨੂਰ ਕਰਦੰ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥੧॥ ਬੰਦੇ ਚਸਮ ਦੀਦੰ ਫਨਾਇ ॥ ਦੁਨੀਂਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥ ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥੩॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥

ਤਿਲੰਗ ਮਹਲਾ ੫ ਘਰੁ ੩ ॥

ਕਰਤੇ ਕੁਦਰਤੀ ਮੁਸਤਾਕੁ ॥ ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥ ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥ ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥ ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥ ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥ ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥

ਰਾਗੁ ਰਾਮਕਲੀ ਕੀ ਵਾਰ ਮਃ ੧ ॥

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥

ਮਾਰੂ ਮਹਲਾ ੫ ॥

ਬਿਰਖੈ ਹੇਠਿ ਸਭਿ ਜੰਤ ਇਕਠੇ ॥ ਇਕਿ ਤਤੇ ਇਕਿ ਬੋਲਨਿ ਮਿਠੇ ॥ ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥ ਪਾਪ ਕਰੇਦੜ ਸਰਪਰ ਮੁਠੇ ॥ ਅਜਰਾਈਲਿ ਫੜੇ ਫੜਿ ਕੁਠੇ ॥ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥ ਸੰਗਿ ਨ ਕੋਈ ਭਈਆ ਬੇਬਾ ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥ ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥ ਖੁਸਿ ਖੁਸਿ ਲੈਦਾ ਵਸਤੁ ਪਰਾਈ ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥ ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥ ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥ ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥ ਖਾਲਕ ਥਾਵਹੁ ਭੁਲਾ ਮੁਠਾ ॥ ਦੁਨੀਆ ਖੇਲੁ ਬੁਰਾ ਰੁਠ ਤੁਠਾ ॥ ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥ ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥ ਮਿਹਰ ਕਰੇ ਤਾ ਖਸਮੁ ਧਿਆਈ ॥ ਸੰਤਾ ਸੰਗਤਿ ਨਰਕਿ ਨ ਪਾਈ ॥ ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥

ਮਾਰੂ ਮਹਲਾ ੫ ॥

ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ ਦੁਨੀਆ ਕੇ ਧੰਧੇ ॥ ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥ ਸਚੁ ਨਿਵਾਜ ਯਕੀਨ ਮੁਸਲਾ ॥ ਮਨਸਾ ਮਾਰਿ ਨਿਵਾਰਿਹੁ ਆਸਾ ॥ ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥ ਸਰਾ ਸਰੀਅਤਿ ਲੇ ਕੰਮਾਵਹੁ ॥ ਤਰੀਕਤਿ ਤਰਕ ਖੋਜਿ ਟੋਲਾਵਹੁ ॥ ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥ ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥ ਦਸ ਅਉਰਾਤ ਰਖਹੁ ਬਦ ਰਾਹੀ ॥ ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥ ਮਕਾ ਮਿਹਰ ਰੋਜਾ ਪੈ ਖਾਕਾ ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥ ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥ ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥ ਸਭੇ ਵਖਤ ਸਭੇ ਕਰਿ ਵੇਲਾ ॥ ਖਾਲਕੁ ਯਾਦਿ ਦਿਲੈ ਮਹਿ ਮਉਲਾ ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥ ਦਿਲ ਮਹਿ ਜਾਨਹੁ ਸਭ ਫਿਲਹਾਲਾ ॥ ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥ ਅਵਲਿ ਸਿਫਤਿ ਦੂਜੀ ਸਾਬੂਰੀ ॥ ਤੀਜੈ ਹਲੇਮੀ ਚਉਥੈ ਖੈਰੀ ॥ ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥ ਸਗਲੀ ਜਾਨਿ ਕਰਹੁ ਮਉਦੀਫਾ ॥ ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥ ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥ ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ ਦਰੀਆਉ ਧੋਵਹੁ ਮੈਲਾਣਾ ॥ ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥ ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥ ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥ ਜਾ ਕਉ ਮਿਹਰ ਮਿਹਰ ਮਿਹਰਵਾਨਾ ॥ ਸੋਈ ਮਰਦੁ ਮਰਦੁ ਮਰਦਾਨਾ ॥ ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥ ਕੁਦਰਤਿ ਕਾਦਰ ਕਰਣ ਕਰੀਮਾ ॥ ਸਿਫਤਿ ਮੁਹਬਤਿ ਅਥਾਹ ਰਹੀਮਾ ॥ ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥

ਸਲੋਕ ਫਰੀਦ ॥

ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੂ ਬੋੜਨੑਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥ ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥ ਚਲਿ ਚਲਿ ਗਈਆਂ ਪੰਖੀਆਂ ਜਿਨੑੀ ਵਸਾਏ ਤਲ ॥ ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥ ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥ ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥

ازرائیل بانی۔

راگُ گؤڑی وار ۔۔ پؤڑی ۵ ۔۔
لے پھاہے راتی ترہِ پربھُ جانے پرانی ۔۔ تکہِ نارِ پرائیا لکِ اندرِ ٹھانی ۔۔ سنی دینِ وکھمّ تھائ مٹھا مدُ مانی ۔۔ کرمی آپو آپنی آپے پچھتانی ۔۔ اجرائیلُ پھریستا تل پیڑے گھانی ۔۔۲۷۔۔

راگُ تلنگ مہلا ۱ گھرُ ۱
اکُ اوئنکارُ ستنامُ کرتا پرکھُ نربھؤ نرویرُ اکال مورتِ اجونی سیبھں گرپرسادِ ۔۔ یک ارز گپھتم پیسِ تو در گوس کن کرتار ۔۔ ہکا کبیر کریم تو بیئیب پرودگار ۔۔۱۔۔ دنیا مکامے فانی تہکیک دل دانی ۔۔ مم سر موئ ازرائیل گرپھتہ دل ہیچِ ن دانی ۔۔۱۔۔ رہاؤ ۔۔ جن پسر پدر برادراں کس نیس دستنگیر ۔۔ جن پسر پدر برادراں کس نیس دستنگیر ۔۔ آخر بئپھتم کس ن دارد چوں سود تکبیر ۔۔۲۔۔ سب روز گستم در ہوا کردیم بدی خیال ۔۔ سب روز گستم در ہوا کردیم بدی خیال ۔۔ گاہے ن نیکی کار کردم مم ایں چنی اہوال ۔۔۳۔۔ بدبخت ہم چُ بخیل غافل بینجر بیباک ۔۔ نانک بگوید جنُ ترا تیرے چاکراں پا خاک ۔۔۴۔۔۱۔۔

تلنگ مہلا ۵ گھرُ ۱
اکُ اوئنکارُ ستگر پرسادِ ۔۔ خاک نور کردں شاہالمب شاہ دنیائ ۔۔ اسمان جمی درخت آب پیدائسِ کھدائ ۔۔۱۔۔ بندے چسم دیدں پھنائ ۔۔ دنینا مردار کھردنی غافل ہوائ ۔۔ رہاؤ ۔۔ گیبان ہیوان ہرام کستنی مردار بکھورائ ۔۔ دل کبز کبزا کادرو دوجک سجائ ۔۔۲۔۔ ولی نیامتِ برادرا دربار ملک کھانائ ۔۔ جب اجرائیلُ بستنی تب چِ کارے بدائ ۔۔۳۔۔ ہوال مالومُ کردں پاک الاہ ۔۔ بگو نانک ارداسِ پیسِ درویس بنداہ ۔۔۴۔۔۱۔۔

تلنگ مہلا ۵ گھرُ ۳ ۔۔
کرتے کدرتی مستاکُ ۔۔ دین دنیا ایک توہی سبھ خلک ہی تے پاکُ ۔۔ رہاؤ ۔۔ کھن ماہِ تھاپِ اتھاپدا آچرج تیرے روپ ۔۔ کؤنُ جانے چلت تیرے اندھیارے مہِ دیپ ۔۔۱۔۔ کھدِ خسم خلک جہان الہ مہروان کھدائ ۔۔ دنسُ رینِ جِ تدھُ ارادھے سو کیو دوجکِ جائ ۔۔۲۔۔ اجرائیلُ یارُ بندے جسُ تیرا آدھارُ ۔۔ گنہ اس کے سگل آپھو تیرے جن دیکھہِ دیدارُ ۔۔۳۔۔ دنیا چیز فلہال سگلے سچُ سکھُ تیرا ناؤ ۔۔ گر ملِ نانک بوجھیا سدا ایکسُ گاؤ ۔۔۴۔۔۴۔۔

راگُ رامکلی کی وار م ۱ ۔۔
نانکُ آکھے رے منا سنیئ سکھ سہیہ ۔۔ لیکھا ربُ منگیسیا بیٹھا کڈھِ وہی ۔۔ تلبا پؤسنِ آکیا باکی جنا رہی ۔۔ اجرائیلُ پھریستا ہوسی آئ تئی ۔۔ آونُ جانُ ن سجھئی بھیڑی گلی پھہی ۔۔ کوڑ نکھٹے نانکا اوڑکِ سچِ رہی ۔۔۲۔۔

مارو مہلا ۵ ۔۔
برکھے ہیٹھِ سبھِ جنت اکٹھے ۔۔ اکِ تتے اکِ بولنِ مٹھے ۔۔ استُ ادوتُ بھیا اٹھِ چلے جیو جیو اؤدھ وہانیا ۔۔۱۔۔ پاپ کریدڑ سرپر مٹھے ۔۔ اجرائیلِ پھڑے پھڑِ کٹھے ۔۔ دوجکِ پائے سرجنہارے لیکھا منگے بانیا ۔۔۲۔۔ سنگِ ن کوئی بھئیا بیبا ۔۔ مالُ جوبنُ دھنُ چھوڈِ ونجیسا ۔۔ کرن کریم ن جاتو کرتا تل پیڑے جیو گھانیا ۔۔۳۔۔ کھسِ کھسِ لیدا وستُ پرائی ۔۔ ویکھے سنے تیرے نالِ خدائی ۔۔ دنیا لبِ پیا کھات اندرِ اگلی گل ن جانیا ۔۔۴۔۔ جمِ جمِ مرے مرے پھرِ جمے ۔۔ بہتُ سجائ پیا دیسِ لمے ۔۔ جنِ کیتا تسے ن جانی اندھا تا دکھُ سہے پرانیا ۔۔۵۔۔ خالک تھاوہُ بھلا مٹھا ۔۔ دنیا کھیلُ برا رٹھ تٹھا ۔۔ سدکُ سبوری سنتُ ن ملیو وتے آپن بھانیا ۔۔۶۔۔ مؤلا کھیل کرے سبھِ آپے ۔۔ اکِ کڈھے اکِ لہرِ ویاپے ۔۔ جیو نچائے تیو تیو نچنِ سرِ سرِ کرت وہانیا ۔۔۷۔۔ مہر کرے تا کھسمُ دھیائی ۔۔ سنتا سنگتِ نرکِ ن پائی ۔۔ امرت نام دانُ نانک کؤ گن گیتا نت وکھانیا ۔۔۸۔۔۲۔۔۸۔۔۱۲۔۔۲۰۔۔

مارو مہلا ۵ ۔۔
الہ اگم خدائی بندے ۔۔ چھوڈِ خیال دنیا کے دھندھے ۔۔ ہوئ پے خاک فکیر مساپھرُ اہُ درویسُ کبولُ درا ۔۔۱۔۔ سچُ نواج یکین مسلا ۔۔ منسا مارِ نوارہُ آسا ۔۔ دیہ مسیتِ منُ مؤلانا کلم خدائی پاکُ کھرا ۔۔۲۔۔ سرا سریئتِ لے کماوہُ ۔۔ تریکتِ ترک کھوجِ ٹولاوہُ ۔۔ مارپھتِ منُ مارہُ ابدالا ملہُ ہکیکتِ جتُ پھرِ ن مرا ۔۔۳۔۔ کرانُ کتیب دل ماہِ کماہی ۔۔ دس اؤرات رکھہُ بد راہی ۔۔ پنچ مرد سدکِ لے بادھہُ کھیرِ سبوری کبول پرا ۔۔۴۔۔ مکا مہر روزا پے خاکا ۔۔ بھستُ پیر لفز کمائ اندازا ۔۔ ہور نور مسکُ کھدایا بندگی الہ آلہ ہجرا ۔۔۵۔۔ سچُ کماوے سوئی کازی ۔۔ جو دلُ سودھے سوئی ہاجی ۔۔ سو ملا ملؤن نوارے سو درویسُ جسُ سپھتِ دھرا ۔۔۶۔۔ سبھے وکھت سبھے کرِ ویلا ۔۔ کھالکُ یادِ دلے مہِ مؤلا ۔۔ تسبی یادِ کرہُ دس مردنُ سنتِ سیلُ بندھانِ برا ۔۔۷۔۔ دل مہِ جانہُ سبھ پھلہالا ۔۔ کھلکھانا برادر ہمو جنجالا ۔۔ میر ملک امرے پھانایا ایک مکام کھدائ درا ۔۔۸۔۔ اولِ سپھتِ دوجی سابوری ۔۔ تیجے ہلیمی چؤتھے کھیری ۔۔ پنجوے پنجے اکتُ مکامے ایہِ پنجِ وکھت تیرے اپرپرا ۔۔۹۔۔ سگلی جانِ کرہُ مؤدیپھا ۔۔ بد امل چھوڈِ کرہُ ہتھِ کوجا ۔۔ کھدائ ایکُ بجھِ دیوہُ بانگاں برگو برخردار کھرا ۔۔۱۰۔۔ ہکُ ہلالُ بکھورہُ کھانا ۔۔ دل دریاؤ دھووہُ میلانا ۔۔ پیرُ پچھانے بھستی سوئی اجرائیلُ ن دوج ٹھرا ۔۔۱۱۔۔ کایا کردار اؤرت یکینا ۔۔ رنگ تماسے مانِ ہکینا ۔۔ ناپاک پاکُ کرِ ہدورِ ہدیسا سابت سورتِ دستار سرا ۔۔۱۲۔۔ مسلمانُ موم دلِ ہووے ۔۔ انتر کی ملُ دل تے دھووے ۔۔ دنیا رنگ ن آوے نیڑے جیو کسم پاٹُ گھیو پاکُ ہرا ۔۔۱۳۔۔ جا کؤ مہر مہر مہروانا ۔۔ سوئی مردُ مردُ مردانا ۔۔ سوئی سیکھُ مسائکُ ہاجی سو بندا جسُ نجرِ نرا ۔۔۱۴۔۔ کدرتِ کادر کرن کریما ۔۔ سپھتِ مہبتِ اتھاہ رہیما ۔۔ ہکُ ہکمُ سچُ کھدایا بجھِ نانک بندِ خلاس ترا ۔۔۱۵۔۔۳۔۔۱۲۔۔

سلوک فرید ۔۔
کلر کیری چھپڑی آئ التھے ہنجھ ۔۔ چنجو بوڑنِ نا پیوہِ اڈن سندی ڈنجھ ۔۔۶۴۔۔ ہنسُ اڈرِ کودھرے پیا لوکُ وڈارنِ جائ ۔۔ گہلا لوکُ ن جاندا ہنسُ ن کودھرا کھائ ۔۔۶۵۔۔ چلِ چلِ گئیاں پنکھیاں جنی وسائے تل ۔۔ فریدا سرُ بھریا بھی چلسی تھکے کول اکل ۔۔۶۶۔۔ فریدا اٹ سرانے بھئ سونُ کیڑا لڑیو ماسِ ۔۔ کیتڑیا جگ واپرے اکتُ پیا پاسِ ۔۔۶۷۔۔ فریدا بھنی گھڑی سونوی ٹٹی ناگر لجُ ۔۔ اجرائیلُ پھریستا کے گھرِ ناٹھی اجُ ۔۔۶۸۔۔