ਰਾਗੁ ਧਨਾਸਰੀ ਮਹਲਾ ੧ ਆਰਤੀ

ੴ ਸਤਿਗੁਰ ਪ੍ਰਸਾਦਿ ॥

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨ ਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥ ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥ ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥ ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥

ਸ੍ਰੀ ਸੈਣੁ ॥

ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥੧॥ ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥ ਊਤਮੁ ਦੀਅਰਾ ਨਿਰਮਲ ਬਾਤੀ ॥ ਤੁਹੀਂ ਨਿਰੰਜਨੁ ਕਮਲਾ ਪਾਤੀ ॥੨॥ ਰਾਮਾ ਭਗਤਿ ਰਾਮਾਨੰਦੁ ਜਾਨੈ ॥ ਪੂਰਨ ਪਰਮਾਨੰਦੁ ਬਖਾਨੈ ॥੩॥ ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥

ਪ੍ਰਭਾਤੀ ॥

ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥ ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥ ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥ ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥

ਧੰਨਾ ॥

ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨੑੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

ਸ੍ਵੈਯਾ ॥

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥ ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥ ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥

ਦੋਹਰਾ ॥

ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ ॥ ਬਾਂਹਿ ਗਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥੮੬੪॥

راگُ دھناسری مہلا ۱ آرتی

اکُ اوئنکارُ ستگر پرسادِ ۔۔

گگن مے تھالُ روِ چندُ دیپک بنے تارکا منڈل جنک موتی ۔۔ دھوپُ ملان لو پونُ چورو کرے سگل بنرائ پھولنت جوتی ۔۔۱۔۔ کیسی آرتی ہوئ بھو کھنڈنا تیری آرتی ۔۔ انہتا سبد واجنت بھیری ۔۔۱۔۔ رہاؤ ۔۔ سہس تو نین نن نین ہے توہِ کؤ سہس مورتِ ننا ایک توہی ۔۔ سہس پد بمل نن ایک پد گندھ بنُ سہس تو گندھ او چلت موہی ۔۔۲۔۔ سبھ مہِ جوتِ جوتِ ہے سوئ ۔۔ تسکے چاننِ سبھ مہِ چاننُ ہوئ ۔۔ گر ساکھی جوتِ پرگٹُ ہوئ ۔۔ جو تسُ بھاوے سُ آرتی ہوئ ۔۔۳۔۔ ہرِ چرن کمل مکرند لوبھت منو اندنو موہِ آہی پیاسا ۔۔ کرپا جلُ دیہِ نانک سارنگ کؤ ہوئ جا تے تیرے نامِ واسا ۔۔۴۔۔۱۔۔۷۔۔۹۔۔

نامُ تیرو آرتی مجنُ مرارے ۔۔ ہرِ کے نام بنُ جھوٹھے سگل پاسارے ۔۔۱۔۔ رہاؤ ۔۔ نامُ تیرو آسنو نامُ تیرو ارسا نامُ تیرا کیسرو لے چھٹکارے ۔۔ نامُ تیرا امبھلا نامُ تیرو چندنو گھسِ جپے نامُ لے تجھہِ کؤ چارے ۔۔۱۔۔ نامُ تیرا دیوا نامُ تیرو باتی نامُ تیرو تیلُ لے ماہِ پسارے ۔۔ نام تیرے کی جوتِ لگائی بھئیو اجیارو بھون سگلارے ۔۔۲۔۔ نامُ تیرو تاگا نامُ پھول مالا بھار اٹھارہ سگل جوٹھارے ۔۔ تیرو کیا تجھہِ کیا ارپؤ نامُ تیرا تہی چور ڈھولارے ۔۔۳۔۔ دس اٹھا اٹھسٹھے چارے کھانی اہے ورتنِ ہے سگل سنسارے ۔۔ کہے روداسُ نامُ تیرو آرتی ستِ نامُ ہے ہرِ بھوگ تہارے ۔۔۴۔۔۳۔۔

سری سینُ ۔۔

دھوپ دیپ گھرت ساجِ آرتی ۔۔ وارنے جاؤ کملا پتی ۔۔۱۔۔ منگلا ہرِ منگلا ۔۔ نت منگلُ راجا رام رائ کو ۔۔۱۔۔ رہاؤ ۔۔ اوتمُ دیئرا نرمل باتی ۔۔ تہیں نرنجنُ کملا پاتی ۔۔۲۔۔ راما بھگتِ رامانندُ جانے ۔۔ پورن پرمانندُ بکھانے ۔۔۳۔۔ مدن مورتِ بھے تارِ گوبندے ۔۔ سینُ بھنے بھجُ پرمانندے ۔۔۴۔۔۲۔۔

پربھاتی ۔۔

سنّ سندھیا تیری دیو دیواکر ادھپتِ آدِ سمائی ۔۔ سدھ سمادھِ انتُ نہی پایا لاگِ رہے سرنائی ۔۔۱۔۔ لیہُ آرتی ہو پرکھ نرنجن ستگر پوجہُ بھائی ۔۔ ٹھاڈھا برہما نگم بیچارے الکھُ ن لکھیا جائی ۔۔۱۔۔ رہاؤ ۔۔ تتُ تیلُ نامُ کیا باتی دیپکُ دیہ اجیارا ۔۔ جوتِ لائ جگدیس جگایا بوجھے بوجھنہارا ۔۔۲۔۔ پنچے سبد اناہد باجے سنگے سارنگپانی ۔۔ کبیر داس تیری آرتی کینی نرنکار نربانی ۔۔۳۔۔۵۔۔

دھنا ۔۔

گوپال تیرا آرتا ۔۔ جو جن تمری بھگتِ کرنتے تن کے کاج سوارتا ۔۔۱۔۔ رہاؤ ۔۔ دالِ سیدھا ماگؤ گھیؤ ۔۔ ہمرا کھسی کرے نت جیؤ ۔۔ پنیا چھادنُ نیکا ۔۔ اناجُ مگؤ ست سی کا ۔۔۱۔۔ گؤ بھیس مگؤ لاویری ۔۔ اک تاجنِ تری چنگیری ۔۔ گھر کی گیہنِ چنگی ۔۔ جنُ دھنا لیوے منگی ۔۔۲۔۔۴۔۔

سوییا ۔۔

پانئ گہے جب تے تمرے تب تے کوؤ آنکھ ترے نہی آنیو ۔۔ رام رہیم پران کران انیک کہیں مت ایک ن مانیو ۔۔ سمرتِ ساستر بید سبھے بہُ بھید کہے ہم ایک ن جانیو ۔۔ سری اسپان کرپا تمری کرِ مے ن کہیو سبھ توہِ بکھانیو ۔۔۸۶۳۔۔

دوہرا ۔۔

سگل دوار کو چھاڈِ کے گہیو تہارو دوار ۔۔ بانہِ گہے کی لاج اس گوبند داس تہار ۔۔۸۶۴۔۔