ਆਸਾ ਮਹਲਾ ੫ ਘਰੁ ੧੫ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥ ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥੧॥ ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥ ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥੧॥ ਰਹਾਉ ॥ ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥ ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥੨॥ ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥ ਜੇਂਹ ਕਾਰਜਿ ਰਹੈ ਓਲੑਾ ਸੋਇ ਕਾਮੁ ਨ ਕਰਿਆ ॥੩॥ ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥ ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥

ਧਨਾਸਰੀ ਮਹਲਾ ੫ ਘਰੁ ੯ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥ ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥

ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ ਹੈ ਮੁਕਤਿ ਦਾਤਾ ॥ ਹਰਿ ਕੀਈ ਹਮਾਰੀ ਸਫਲ ਜਾਤਾ ॥ ਮਿਲਿ ਸੰਗਤੀ ਗੁਨ ਗਾਵਨੋ ॥੧॥ ਮਨ ਰਾਮ ਨਾਮ ਕਰਿ ਆਸਾ ॥ ਭਾਉ ਦੂਜਾ ਬਿਨਸਿ ਬਿਨਾਸਾ ॥ ਵਿਚਿ ਆਸਾ ਹੋਇ ਨਿਰਾਸੀ ॥ ਸੋ ਜਨੁ ਮਿਲਿਆ ਹਰਿ ਪਾਸੀ ॥ ਕੋਈ ਰਾਮ ਨਾਮ ਗੁਨ ਗਾਵਨੋ ॥ ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥ ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥੧॥ ਸੁਨਹੁ ਸਹੇਰੀ ਮਿਲਨ ਬਾਤ ਕਹਉ ॥ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥ ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥੨॥ ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥

ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਨਰਨਰਹ ਨਮਸਕਾਰੰ ॥ ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥ ਹਰਨ ਧਰਨ ਪੁਨ ਪੁਨਹ ਕਰਨ ॥ ਨਹ ਗਿਰਹ ਨਿਰੰਹਾਰੰ ॥੧॥ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥

ਨਟ ਨਾਰਾਇਨ ਮਹਲਾ ੪ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਮੇਰੇ ਮਨ ਸੇਵ ਸਫਲ ਹਰਿ ਘਾਲ ॥ ਲੇ ਗੁਰ ਪਗ ਰੇਨ ਰਵਾਲ ॥ ਸਭਿ ਦਾਲਿਦ ਭੰਜਿ ਦੁਖ ਦਾਲ ॥ ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥ ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥ ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥ ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥

ਨਟ ਪੜਤਾਲ ਮਹਲਾ ੫

ੴ ਸਤਿਗੁਰ ਪ੍ਰਸਾਦਿ ॥

ਕੋਊ ਹੈ ਮੇਰੋ ਸਾਜਨੁ ਮੀਤੁ ॥ ਹਰਿ ਨਾਮੁ ਸੁਨਾਵੈ ਨੀਤ ॥ ਬਿਨਸੈ ਦੁਖੁ ਬਿਪਰੀਤਿ ॥ ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥ ਕੋਈ ਵਿਰਲਾ ਆਪਨ ਕੀਤ ॥ ਸੰਗਿ ਚਰਨ ਕਮਲ ਮਨੁ ਸੀਤ ॥ ਕਰਿ ਕਿਰਪਾ ਹਰਿ ਜਸੁ ਦੀਤ ॥੧॥ ਹਰਿ ਭਜਿ ਜਨਮੁ ਪਦਾਰਥੁ ਜੀਤ ॥ ਕੋਟਿ ਪਤਿਤ ਹੋਹਿ ਪੁਨੀਤ ॥ ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥

ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ ॥ ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥ ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥ ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥ ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥ ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥

ਸਾਰਗ ਮਹਲਾ ੪ ਘਰੁ ੫ ਦੁਪਦੇ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥੧॥ ਰਹਾਉ ॥ ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥ ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥੧॥ ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥ ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥੨॥੧॥੮॥

ਸਾਰਗ ਮਹਲਾ ੪ ਪੜਤਾਲ ॥

ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥ ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥ ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥ ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥

ਸਾਰਗ ਮਹਲਾ ੫ ਘਰੁ ੬ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਸੁਭ ਬਚਨ ਬੋਲਿ ਗੁਨ ਅਮੋਲ ॥ ਕਿੰਕਰੀ ਬਿਕਾਰ ॥ ਦੇਖੁ ਰੀ ਬੀਚਾਰ ॥ ਗੁਰ ਸਬਦੁ ਧਿਆਇ ਮਹਲੁ ਪਾਇ ॥ ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥ ਸੁਪਨ ਰੀ ਸੰਸਾਰੁ ॥ ਮਿਥਨੀ ਬਿਸਥਾਰੁ ॥ ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥ ਸਰਬ ਰੀ ਪ੍ਰੀਤਿ ਪਿਆਰੁ ॥ ਪ੍ਰਭੁ ਸਦਾ ਰੀ ਦਇਆਰੁ ॥ ਕਾਂਏਂ ਆਨ ਆਨ ਰੁਚੀਐ ॥ ਹਰਿ ਸੰਗਿ ਸੰਗਿ ਖਚੀਐ ॥ ਜਉ ਸਾਧਸੰਗ ਪਾਏ ॥ ਕਹੁ ਨਾਨਕ ਹਰਿ ਧਿਆਏ ॥ ਅਬ ਰਹੇ ਜਮਹਿ ਮੇਲ ॥੨॥੧॥੧੩੦॥

ਮਲਾਰ ਮਹਲਾ ੪ ਪੜਤਾਲ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥ ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥ ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥ ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥ ਕੀਨੋ ਰੀ ਸਗਲ ਸੀਂਗਾਰ ॥ ਤਜਿਓ ਰੀ ਸਗਲ ਬਿਕਾਰ ॥ ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥ ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥ ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥ ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥ ਭਵ ਉਤਾਰ ਨਾਮ ਭਨੇ ॥ ਰਮ ਰਾਮ ਰਾਮ ਮਾਲ ॥ ਮਨਿ ਫੇਰਤੇ ਹਰਿ ਸੰਗਿ ਸੰਗੀਆ ॥ ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥੧॥੨੩॥

ਕਾਨੜਾ ਮਹਲਾ ੪ ਪੜਤਾਲ ਘਰੁ ੫ ॥

ੴ ਸਤਿਗੁਰ ਪ੍ਰਸਾਦਿ ॥

ਮਨ ਜਾਪਹੁ ਰਾਮ ਗੁਪਾਲ ॥ ਹਰਿ ਰਤਨ ਜਵੇਹਰ ਲਾਲ ॥ ਹਰਿ ਗੁਰਮੁਖਿ ਘੜਿ ਟਕਸਾਲ ॥ ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥ ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥ ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥ ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥ ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥

ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪

ੴ ਸਤਿਗੁਰ ਪ੍ਰਸਾਦਿ ॥

ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥ ਹਰਿ ਦਰਗਹ ਪਾਵਹਿ ਮਾਨ ॥ ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥ ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥ ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥ ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥ ਜਪਿ ਮਨ ਪਰਮੇਸੁਰੁ ਪਰਧਾਨੁ ॥ ਖਿਨ ਖੋਵੈ ਪਾਪ ਕੋਟਾਨ ॥ ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਰਮ ਰਾਮ ਰਾਮ ਰਾਮ ਜਾਪ ॥ ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

آسا مہلا ۵ گھرُ ۱۵ پڑتال

اکُ اوئنکارُ ستگر پرسادِ ۔۔

بکار مایا مادِ سوئیو سوجھ بوجھ ن آوے ۔۔ پکرِ کیس جمِ اٹھاریو تد ہی گھرِ جاوے ۔۔۱۔۔ لوبھ بکھیا بکھے لاگے ہرِ وت چت دکھاہی ۔۔ کھن بھنگنا کے مانِ ماتے اسر جانہِ ناہی ۔۔۱۔۔ رہاؤ ۔۔ بید ساستر جن پکارہِ سنے ناہی ڈورا ۔۔ نپٹِ بازی ہارِ موکا پچھتائیو منِ بھورا ۔۔۲۔۔ ڈانُ سگل غیر وجہِ بھریا دیوان لیکھے ن پریا ۔۔ جینہ کارجِ رہے اولا سوئ کامُ ن کریا ۔۔۳۔۔ ایسو جگُ موہِ گرِ دکھائیو تؤ ایک کیرتِ گایا ۔۔ مانُ تانُ تجِ سیانپ سرنِ نانکُ آیا ۔۔۴۔۔۱۔۔۱۵۲۔۔

دھناسری مہلا ۵ گھرُ ۹ پڑتال

اکُ اوئنکارُ ستگر پرسادِ ۔۔

ہرِ چرن سرن گوبند دکھ بھنجنا داس اپنے کؤ نامُ دیوہُ ۔۔ درسٹِ پربھ دھارہُ کرپا کرِ تارہُ بھجا گہِ کوپ تے کاڈھِ لیوہُ ۔۔ رہاؤ ۔۔ کام کرودھ کرِ اندھ مایا کے بندھ انک دوکھا تنِ چھادِ پورے ۔۔ پربھ بنا آن ن راکھنہارا نامُ سمراوہُ سرنِ سورے ۔۔۱۔۔ پتت ادھارنا جیء جنت تارنا بید اچار نہی انتُ پائیو ۔۔ گنہ سکھ ساگرا برہم رتناگرا بھگتِ وچھلُ نانک گائیو ۔۔۲۔۔۱۔۔۵۳۔۔

راگُ سوہی مہلا ۵ گھرُ ۵ پڑتال

اکُ اوئنکارُ ستگر پرسادِ ۔۔

پریتِ پریتِ گریا موہن لالنا ۔۔ جپِ من گوبند ایکے اورُ نہی کو لیکھے سنت لاگُ منہِ چھاڈُ دبدھا کی کریا ۔۔۱۔۔ رہاؤ ۔۔ نرگن ہریا سرگن دھریا انک کوٹھریا بھنّ بھنّ بھنّ بھن کریا ۔۔ وچِ من کوٹوریا ۔۔ نج مندرِ پریا ۔۔ تہا آند کریا ۔۔ نہ مریا نہ زریا ۔۔۱۔۔ کرتنِ جریا بہُ بدھِ پھریا پر کؤ ہریا ۔۔ بکھنا گھریا ۔۔ اب سادھو سنگِ پریا ۔۔ ہرِ دوارے کھریا ۔۔ درسنُ کریا ۔۔ نانک گر مریا ۔۔ بہرِ ن پھریا ۔۔۲۔۔۱۔۔۴۴۔۔

اکُ اوئنکارُ ستگر پرسادِ ۔۔

راگُ بلاولُ مہلا ۴ پڑتال گھرُ ۱۳ ۔۔

بولہُ بھئیا رام نامُ پتت پاونو ۔۔ ہرِ سنت بھگت تارنو ۔۔ ہرِ بھرپرے رہیا ۔۔ جلِ تھلے رام نامُ ۔۔ نت گائیئ ہرِ دوکھ بسارنو ۔۔۱۔۔ رہاؤ ۔۔ ہرِ کیا ہے سپھل جنمُ ہمارا ۔۔ ہرِ جپیا ہرِ دوکھ بسارنہارا ۔۔ گرُ بھیٹیا ہے مکتِ داتا ۔۔ ہرِ کیئی ہماری سپھل جاتا ۔۔ ملِ سنگتی گن گاونو ۔۔۱۔۔ من رام نام کرِ آسا ۔۔ بھاؤ دوجا بنسِ بناسا ۔۔ وچِ آسا ہوئ نراسی ۔۔ سو جنُ ملیا ہرِ پاسی ۔۔ کوئی رام نام گن گاونو ۔۔ جنُ نانکُ تسُ پگِ لاونو ۔۔۲۔۔۱۔۔۷۔۔۴۔۔۶۔۔۷۔۔۱۷۔۔

راگُ بلاولُ مہلا ۵ گھرُ ۱۳ پڑتال

اکُ اوئنکارُ ستگر پرسادِ ۔۔

موہن نید ن آوے ہاوے ہار کجر بستر ابھرن کینے ۔۔ اڈینی اڈینی اڈینی ۔۔ کب گھرِ آوے ری ۔۔۱۔۔ رہاؤ ۔۔ سرنِ سہاگنِ چرن سیسُ دھرِ ۔۔ لالنُ موہِ ملاوہُ ۔۔ کب گھرِ آوے ری ۔۔۱۔۔ سنہُ سہیری ملن بات کہؤ ۔۔ سگرو اہں مٹاوہُ تؤ گھر ہی لالنُ پاوہُ ۔۔ تب رس منگل گن گاوہُ ۔۔ آند روپ دھیاوہُ ۔۔ نانکُ دوارے آئیو ۔۔ تؤ مے لالنُ پائیو ری ۔۔۲۔۔ موہن روپُ دکھاوے ۔۔ اب موہِ نید سہاوے ۔۔ سبھ میری تکھا بجھانی ۔۔ اب مے سہجِ سمانی ۔۔ میٹھی پرہِ کہانی ۔۔ موہنُ لالنُ پائیو ری ۔۔ رہاؤ دوجا ۔۔۱۔۔۱۲۸۔۔

راگُ رامکلی مہلا ۵ پڑتال گھرُ ۳

اکُ اوئنکارُ ستگر پرسادِ ۔۔

نرنرہ نمسکارں ۔۔ جلن تھلن بسدھ گگن ایک ایکنکارں ۔۔۱۔۔ رہاؤ ۔۔ ہرن دھرن پن پنہ کرن ۔۔ نہ گرہ نرنہارں ۔۔۱۔۔ گمبھیر دھیر نام ہیر اوچ موچ اپارں ۔۔ کرن کیل گن امول نانک بلہارں ۔۔۲۔۔۱۔۔۵۹۔۔

نٹ نارائن مہلا ۴ پڑتال

اکُ اوئنکارُ ستگر پرسادِ ۔۔

میرے من سیو سپھل ہرِ گھال ۔۔ لے گر پگ رین روال ۔۔ سبھِ دالد بھنجِ دکھ دال ۔۔ ہرِ ہو ہو ہو ندرِ نہال ۔۔۱۔۔ رہاؤ ۔۔ ہرِ کا گرہُ ہرِ آپِ سواریو ہرِ رنگ رنگ مہل بیئنت لال لال ہرِ لال ۔۔ ہرِ آپنی کرپا کری آپِ گرہِ آئیو ہم ہرِ کی گر کیئی ہے بسیٹھی ہم ہرِ دیکھے بھئی نہال نہال نہال نہال ۔۔۱۔۔ ہرِ آوتے کی کھبرِ گرِ پائی منِ تنِ آندو آنند بھئے ہرِ آوتے سنے میرے لال ہرِ لال ۔۔ جنُ نانکُ ہرِ ہرِ ملے بھئے غلتان ہال نہال نہال ۔۔۲۔۔۱۔۔۷۔۔

نٹ پڑتال مہلا ۵

اکُ اوئنکارُ ستگر پرسادِ ۔۔

کوؤ ہے میرو ساجنُ میتُ ۔۔ ہرِ نامُ سناوے نیت ۔۔ بنسے دکھُ بپریتِ ۔۔ سبھُ ارپؤ منُ تنُ چیتُ ۔۔۱۔۔ رہاؤ ۔۔ کوئی ورلا آپن کیت ۔۔ سنگِ چرن کمل منُ سیت ۔۔ کرِ کرپا ہرِ جسُ دیت ۔۔۱۔۔ ہرِ بھجِ جنمُ پدارتھُ جیت ۔۔ کوٹِ پتت ہوہِ پنیت ۔۔ نانک داس بلِ بلِ کیت ۔۔۲۔۔۱۔۔۱۰۔۔۱۹۔۔

راگُ بھیرؤ مہلا ۵ پڑتال گھرُ ۳

اکُ اوئنکارُ ستگر پرسادِ ۔۔

پرتپال پربھ کرپال کون گن غنی ۔۔ انک رنگ بہُ ترنگ سرب کو دھنی ۔۔۱۔۔ رہاؤ ۔۔ انک گیان انک دھیان انک جاپ جاپ تاپ ۔۔ انک گنت دھنت للت انک دھار منی ۔۔۱۔۔ انک ناد انک باز نمکھ نمکھ انک سواد انک دوکھ انک روگ مٹہِ جس سنی ۔۔ نانک سیو اپار دیو تٹہ کھٹہ برت پوجا گون بھون جاتر کرن سگل پھل پنی ۔۔۲۔۔۱۔۔۵۷۔۔۸۔۔۲۱۔۔۷۔۔۵۷۔۔۹۳۔۔

سارگ مہلا ۴ گھرُ ۵ دپدے پڑتال

اکُ اوئنکارُ ستگر پرسادِ ۔۔

جپِ من جگناتھ جگدیسرو جگجیونو منموہن سیو پریتِ لاگی مے ہرِ ہرِ ہرِ ٹیک سبھ دنسُ سبھ راتِ ۔۔۱۔۔ رہاؤ ۔۔ ہرِ کی اپما انک انک انک گن گاوت سک نارد برہمادک تو گن سوامی گنن ن جاتِ ۔۔ تو ہرِ بیئنتُ تو ہرِ بیئنتُ تو ہرِ سوامی تو آپے ہی جانہِ آپنی بھانتِ ۔۔۱۔۔ ہرِ کے نکٹِ نکٹِ ہرِ نکٹ ہی بستے تے ہرِ کے جن سادھو ہرِ بھگات ۔۔ تے ہرِ کے جن ہرِ سیو رلِ ملے جیسے جن نانک سللے سلل ملاتِ ۔۔۲۔۔۱۔۔۸۔۔

سارگ مہلا ۴ پڑتال ۔۔

جپِ من گووندُ ہرِ گووندُ گنی ندھانُ سبھ سرسٹِ کا پربھو میرے من ہرِ بولِ ہرِ پرکھُ ابناسی ۔۔۱۔۔ رہاؤ ۔۔ ہرِ کا نامُ امرتُ ہرِ ہرِ ہرے سو پیئ جسُ رامُ پیاسی ۔۔ ہرِ آپِ دیالُ دیا کرِ میلے جسُ ستگورو سو جنُ ہرِ ہرِ امرت نامُ چکھاسی ۔۔۱۔۔ جو جن سیوہِ سد سدا میرا ہرِ ہرے تن کا سبھُ دوکھُ بھرمُ بھؤ جاسی ۔۔ جنُ نانکُ نامُ لئے تاں جیوے جیو چاترکُ جلِ پیئ ترپتاسی ۔۔۲۔۔۵۔۔۱۲۔۔

سارگ مہلا ۵ گھرُ ۶ پڑتال

اکُ اوئنکارُ ستگر پرسادِ ۔۔

سبھ بچن بولِ گن امول ۔۔ کنکری بکار ۔۔ دیکھُ ری بیچار ۔۔ گر سبدُ دھیائ مہلُ پائ ۔۔ ہرِ سنگِ رنگ کرتی مہا کیل ۔۔۱۔۔ رہاؤ ۔۔ سپن ری سنسارُ ۔۔ متھنی بستھارُ ۔۔ سخی کائ موہِ موہلی پرء پریتِ ردے میل ۔۔۱۔۔ سرب ری پریتِ پیارُ ۔۔ پربھُ سدا ری دیارُ ۔۔ کانئیں آن آن رچیئ ۔۔ ہرِ سنگِ سنگِ کھچیئ ۔۔ جؤ سادھسنگ پائے ۔۔ کہُ نانک ہرِ دھیائے ۔۔ اب رہے جمہِ میل ۔۔۲۔۔۱۔۔۱۳۰۔۔

ملار مہلا ۴ پڑتال گھرُ ۳

اکُ اوئنکارُ ستگر پرسادِ ۔۔

ہرِ جن بولت سریرام ناما ملِ سادھسنگتِ ہرِ تور ۔۔۱۔۔ رہاؤ ۔۔ ہرِ دھنُ بنجہُ ہرِ دھنُ سنچہُ جسُ لاگت ہے نہی چور ۔۔۱۔۔ چاترک مور بولت دنُ راتی سنِ گھنہر کی گھور ۔۔۲۔۔ جو بولت ہے مرگ مین پنکھیرو سُ بنُ ہرِ جاپت ہے نہی ہور ۔۔۳۔۔ نانک جن ہرِ کیرتِ گائی چھوٹِ گئیو جم کا سبھ سور ۔۔۴۔۔۱۔۔۸۔۔

راگُ ملار مہلا ۵ پڑتال گھرُ ۳

اکُ اوئنکارُ ستگر پرسادِ ۔۔

گر منارِ پرء دیار سیو رنگُ کیا ۔۔ کینو ری سگل سینگار ۔۔ تجیو ری سگل بکار ۔۔ دھاوتو استھرُ تھیا ۔۔۱۔۔ رہاؤ ۔۔ ایسے رے من پائ کے آپُ گوائ کے کرِ سادھن سیو سنگُ ۔۔ باجے بجہِ مردنگ اناہد کوکل ری رام نامُ بولے مدھر بین اتِ سہیا ۔۔۱۔۔ ایسی تیرے درسن کی سوبھ اتِ اپار پرء اموگھ تیسے ہی سنگِ سنت بنے ۔۔ بھو اتار نام بھنے ۔۔ رم رام رام مال ۔۔ منِ پھیرتے ہرِ سنگِ سنگیا ۔۔ جن نانک پریو پریتمُ تھیا ۔۔۲۔۔۱۔۔۲۳۔۔

کانڑا مہلا ۴ پڑتال گھرُ ۵ ۔۔

اکُ اوئنکارُ ستگر پرسادِ ۔۔

من جاپہُ رام گپال ۔۔ ہرِ رتن جویہر لال ۔۔ ہرِ گرمکھِ گھڑِ ٹکسال ۔۔ ہرِ ہو ہو کرپال ۔۔۱۔۔ رہاؤ ۔۔ تمرے گن اگم اگوچر ایک جیہ کیا کتھے بچاری رام رام رام رام لال ۔۔ تمری جی اکتھ کتھا تو تو تو ہی جانہِ ہؤ ہرِ جپِ بھئی نہال نہال نہال ۔۔۱۔۔ ہمرے ہرِ پران سکھا سوامی ہرِ میتا میرے منِ تنِ جیہ ہرِ ہرے ہرے رام نام دھنُ مال ۔۔ جا کو بھاگُ تنِ لیؤ ری سہاگُ ہرِ ہرِ ہرے ہرے گن گاوے گرمتِ ہؤ بلِ بلے ہؤ بلِ بلے جن نانک ہرِ جپِ بھئی نہال نہال نہال ۔۔۲۔۔۱۔۔۷۔۔

پربھاتی ببھاس پڑتال مہلا ۴

اکُ اوئنکارُ ستگر پرسادِ ۔۔

جپِ من ہرِ ہرِ نامُ ندھان ۔۔ ہرِ درگہ پاوہِ مان ۔۔ جنِ جپیا تے پارِ پران ۔۔۱۔۔ رہاؤ ۔۔ سنِ من ہرِ ہرِ نامُ کرِ دھیانُ ۔۔ سنِ من ہرِ کیرتِ اٹھسٹھِ مجانُ ۔۔ سنِ من گرمکھِ پاوہِ مانُ ۔۔۱۔۔ جپِ من پرمیسرُ پردھانُ ۔۔ کھن کھووے پاپ کوٹان ۔۔ ملُ نانک ہرِ بھگوان ۔۔۲۔۔۱۔۔۷۔۔

پربھاتی مہلا ۵ ببھاس پڑتال

اکُ اوئنکارُ ستگر پرسادِ ۔۔

رم رام رام رام جاپ ۔۔ کلِ کلیس لوبھ موہ بنسِ جائ اہں تاپ ۔۔۱۔۔ رہاؤ ۔۔ آپُ تیاگِ سنت چرن لاگِ منُ پوتُ جاہِ پاپ ۔۔۱۔۔ نانکُ بارکُ کچھو ن جانے راکھن کؤ پربھُ مائی باپ ۔۔۲۔۔۱۔۔۱۴۔۔