ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥

ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥ਨਾਉ ਤੇਰਾ ਗਹਣਾ ਮਤਿ ਮਕਸੂਦੁ ॥ ਨਾਇ ਤੇਰੈ ਨਾਉ ਮੰਨੇ ਸਭ ਕੋਇ ॥ ਵਿਣੁ ਨਾਵੈ ਪਤਿ ਕਬਹੁ ਨ ਹੋਇ ॥੧॥ ਅਵਰ ਸਿਆਣਪ ਸਗਲੀ ਪਾਜੁ ॥ ਜੈ ਬਖਸੇ ਤੈ ਪੂਰਾ ਕਾਜੁ ॥੧॥ ਰਹਾਉ ॥ ਨਾਉ ਤੇਰਾ ਤਾਣੁ ਨਾਉ ਦੀਬਾਣੁ ॥ ਨਾਉ ਤੇਰਾ ਲਸਕਰੁ ਨਾਉ ਸੁਲਤਾਨੁ ॥ ਨਾਇ ਤੇਰੈ ਮਾਣੁ ਮਹਤ ਪਰਵਾਣੁ ॥ ਤੇਰੀ ਨਦਰੀ ਕਰਮਿ ਪਵੈ ਨੀਸਾਣੁ ॥੨॥ ਨਾਇ ਤੇਰੈ ਸਹਜੁ ਨਾਇ ਸਾਲਾਹ ॥ ਨਾਉ ਤੇਰਾ ਅੰਮ੍ਰਿਤੁ ਬਿਖੁ ਉਠਿ ਜਾਇ ॥ ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥ ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥੩॥ ਨਾਰੀ ਬੇਰੀ ਘਰ ਦਰ ਦੇਸ ॥ ਮਨ ਕੀਆ ਖੁਸੀਆ ਕੀਚਹਿ ਵੇਸ ॥ ਜਾਂ ਸਦੇ ਤਾਂ ਢਿਲ ਨ ਪਾਇ ॥ ਨਾਨਕ ਕੂੜੁ ਕੂੜੋ ਹੋਇ ਜਾਇ ॥੪॥੧॥

ਪ੍ਰਭਾਤੀ ਮਹਲਾ ੪ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥ ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥ ਹਮਰੇ ਜਗਜੀਵਨ ਹਰਿ ਪ੍ਰਾਨ ॥ ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥ ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥ ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥ ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥ ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥

ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪

ੴ ਸਤਿਗੁਰ ਪ੍ਰਸਾਦਿ ॥

ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥ ਹਰਿ ਦਰਗਹ ਪਾਵਹਿ ਮਾਨ ॥ ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥ ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥ ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥ ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥ ਜਪਿ ਮਨ ਪਰਮੇਸੁਰੁ ਪਰਧਾਨੁ ॥ ਖਿਨ ਖੋਵੈ ਪਾਪ ਕੋਟਾਨ ॥ ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥

ਪ੍ਰਭਾਤੀ ਮਹਲਾ ੫ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥ ਪੰਚ ਤਤ ਰਚਿ ਜੋਤਿ ਨਿਵਾਜਿਆ ॥ ਸਿਹਜਾ ਧਰਤਿ ਬਰਤਨ ਕਉ ਪਾਨੀ ॥ ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥ ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥ ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥ ਕਾਪੜ ਭੋਗ ਰਸ ਅਨਿਕ ਭੁੰਚਾਏ ॥ ਮਾਤ ਪਿਤਾ ਕੁਟੰਬ ਸਗਲ ਬਨਾਏ ॥ ਰਿਜਕੁ ਸਮਾਹੇ ਜਲਿ ਥਲਿ ਮੀਤ ॥ ਸੋ ਹਰਿ ਸੇਵਹੁ ਨੀਤਾ ਨੀਤ ॥੨॥ ਤਹਾ ਸਖਾਈ ਜਹ ਕੋਇ ਨ ਹੋਵੈ ॥ ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥ ਦਾਤਿ ਕਰੈ ਨਹੀ ਪਛੁੋਤਾਵੈ ॥ ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥ ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੇ ਗੁਪਾਲ ॥ ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥

ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਅਵਰੁ ਨ ਦੂਜਾ ਠਾਉ ॥ ਨਾਹੀ ਬਿਨੁ ਹਰਿ ਨਾਉ ॥ ਸਰਬ ਸਿਧਿ ਕਲਿਆਨ ॥ ਪੂਰਨ ਹੋਹਿ ਸਗਲ ਕਾਮ ॥੧॥ ਹਰਿ ਕੋ ਨਾਮੁ ਜਪੀਐ ਨੀਤ ॥ ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥ ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥ ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥ ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥ ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥ ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਰਮ ਰਾਮ ਰਾਮ ਰਾਮ ਜਾਪ ॥ ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਦੁਬਿਧਾ ਬਉਰੀ ਮਨੁ ਬਉਰਾਇਆ ॥ ਝੂਠੈ ਲਾਲਚਿ ਜਨਮੁ ਗਵਾਇਆ ॥ ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥ ਨਾ ਮਨੁ ਮਰੈ ਨ ਮਾਇਆ ਮਰੈ ॥ ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ ਮਾਇਆ ਸੰਚਿ ਰਾਜੇ ਅਹੰਕਾਰੀ ॥ ਮਾਇਆ ਸਾਥਿ ਨ ਚਲੈ ਪਿਆਰੀ ॥ ਮਾਇਆ ਮਮਤਾ ਹੈ ਬਹੁ ਰੰਗੀ ॥ ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥ ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥ ਜੈਸੀ ਮਨਸਾ ਤੈਸੀ ਦਸਾ ॥ ਜੈਸਾ ਕਰਮੁ ਤੈਸੀ ਲਿਵ ਲਾਵੈ ॥ ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥ ਰਾਗਿ ਨਾਦਿ ਮਨੁ ਦੂਜੈ ਭਾਇ ॥ ਅੰਤਰਿ ਕਪਟੁ ਮਹਾ ਦੁਖੁ ਪਾਇ ॥ ਸਤਿਗੁਰੁ ਭੇਟੈ ਸੋਝੀ ਪਾਇ ॥ ਸਚੈ ਨਾਮਿ ਰਹੈ ਲਿਵ ਲਾਇ ॥੪॥ ਸਚੈ ਸਬਦਿ ਸਚੁ ਕਮਾਵੈ ॥ ਸਚੀ ਬਾਣੀ ਹਰਿ ਗੁਣ ਗਾਵੈ ॥ ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥ ਤਾ ਦਰਿ ਸਾਚੈ ਸੋਭਾ ਪਾਵੈ ॥੫॥ ਗੁਰ ਸੇਵਾ ਬਿਨੁ ਭਗਤਿ ਨ ਹੋਈ ॥ ਅਨੇਕ ਜਤਨ ਕਰੈ ਜੇ ਕੋਈ ॥ ਹਉਮੈ ਮੇਰਾ ਸਬਦੇ ਖੋਈ ॥ ਨਿਰਮਲ ਨਾਮੁ ਵਸੈ ਮਨਿ ਸੋਈ ॥੬॥ ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥ ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥ ਸਬਦੇ ਨਾਮੁ ਰਖੈ ਉਰਿ ਧਾਰਿ ॥ ਸਬਦੇ ਗਤਿ ਮਤਿ ਮੋਖ ਦੁਆਰੁ ॥੭॥ ਅਵਰੁ ਨਾਹੀ ਕਰਿ ਦੇਖਣਹਾਰੋ ॥ ਸਾਚਾ ਆਪਿ ਅਨੂਪੁ ਅਪਾਰੋ ॥ ਰਾਮ ਨਾਮ ਊਤਮ ਗਤਿ ਹੋਈ ॥ ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥

ਪ੍ਰਭਾਤੀ ਮਹਲਾ ੩ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮੑਾਲਿ ॥੧॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥ ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥ ਸਬਦੁ ਚੀਨਿੑ ਸੁਖੁ ਪਾਇਆ ਸਚੈ ਨਾਇ ਪਿਆਰ ॥ ਹਰਿਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ ਹਰਿਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥ ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥ ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਗੁਰਪਰਸਾਦੀ ਚੀਨਿੑਆ ਹਰਿ ਰਾਖਿਆ ਉਰਿ ਧਾਰਿ ॥੭॥ ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥ ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥ ਹਰਿਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥ ਹਰਿਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥ ਹਰਿਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥

ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥

ਮਾਤ ਪਿਤਾ ਭਾਈ ਸੁਤੁ ਬਨਿਤਾ ॥ ਚੂਗਹਿ ਚੋਗ ਅਨੰਦ ਸਿਉ ਜੁਗਤਾ ॥ ਉਰਝਿ ਪਰਿਓ ਮਨ ਮੀਠ ਮੁੋਹਾਰਾ ॥ ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥ ਏਕੁ ਹਮਾਰਾ ਅੰਤਰਜਾਮੀ ॥ ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥ ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥ ਗੁਰਿ ਕਹਿਆ ਇਹ ਝੂਠੀ ਧੋਹੀ ॥ ਮੁਖਿ ਮੀਠੀ ਖਾਈ ਕਉਰਾਇ ॥ ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥ ਲੋਭ ਮੋਹ ਸਿਉ ਗਈ ਵਿਖੋਟਿ ॥ ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥ ਇਹ ਠਗਵਾਰੀ ਬਹੁਤੁ ਘਰ ਗਾਲੇ ॥ ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥ ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥ ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥ ਜਹ ਦੇਖਉ ਤਹ ਮਹਾ ਚੰਡਾਲ ॥ ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥ ਦਸ ਨਾਰੀ ਮੈ ਕਰੀ ਦੁਹਾਗਨਿ ॥ ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥ ਇਨ ਸਨਬੰਧੀ ਰਸਾਤਲਿ ਜਾਇ ॥ ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥ ਅਹੰਮੇਵ ਸਿਉ ਮਸਲਤਿ ਛੋਡੀ ॥ ਗੁਰਿ ਕਹਿਆ ਇਹੁ ਮੂਰਖੁ ਹੋਡੀ ॥ ਇਹੁ ਨੀਘਰੁ ਘਰੁ ਕਹੀ ਨ ਪਾਏ ॥ ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥ ਇਨ ਲੋਗਨ ਸਿਉ ਹਮ ਭਏ ਬੈਰਾਈ ॥ ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥ ਆਏ ਪ੍ਰਭ ਪਹਿ ਅੰਚਰਿ ਲਾਗਿ ॥ ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥ ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥ ਸਗਲ ਦੂਤ ਮੇਰੀ ਸੇਵਾ ਲਾਏ ॥ ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥ ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥

ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ

ੴ ਸਤਿਗੁਰ ਪ੍ਰਸਾਦਿ ॥

ਮਰਨ ਜੀਵਨ ਕੀ ਸੰਕਾ ਨਾਸੀ ॥ ਆਪਨ ਰੰਗਿ ਸਹਜ ਪਰਗਾਸੀ ॥੧॥ ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥ ਜਹ ਅਨੰਦੁ ਦੁਖੁ ਦੂਰਿ ਪਇਆਨਾ ॥ ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥ ਜੋ ਕਿਛੁ ਹੋਆ ਸੁ ਤੇਰਾ ਭਾਣਾ ॥ ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥ ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥ ਮਨੁ ਭਇਆ ਜਗਜੀਵਨ ਲੀਣਾ ॥੪॥੧॥

اکُ اوئنکارُ ستنامُ کرتا پرکھُ نربھؤ نرویرُ اکال مورتِ اجونی سیبھں گرپرسادِ ۔۔

راگُ پربھاتی ببھاس مہلا ۱ چؤپدے گھرُ ۱ ۔۔

نائ تیرے ترنا نائ پتِ پوج ۔۔ناؤ تیرا گہنا متِ مکسودُ ۔۔ نائ تیرے ناؤ منے سبھ کوئ ۔۔ ونُ ناوے پتِ کبہُ ن ہوئ ۔۔۱۔۔ اور سیانپ سگلی پاجُ ۔۔ جے بکھسے تے پورا کاجُ ۔۔۱۔۔ رہاؤ ۔۔ ناؤ تیرا تانُ ناؤ دیبانُ ۔۔ ناؤ تیرا لسکرُ ناؤ سلتانُ ۔۔ نائ تیرے مانُ مہت پروانُ ۔۔ تیری ندری کرمِ پوے نیسانُ ۔۔۲۔۔ نائ تیرے سہجُ نائ سالاہ ۔۔ ناؤ تیرا امرتُ بکھُ اٹھِ جائ ۔۔ نائ تیرے سبھِ سکھ وسہِ منِ آئ ۔۔ بنُ ناوے بادھی جم پرِ جائ ۔۔۳۔۔ ناری بیری گھر در دیس ۔۔ من کیا کھسیا کیچہِ ویس ۔۔ جاں سدے تاں ڈھل ن پائ ۔۔ نانک کوڑُ کوڑو ہوئ جائ ۔۔۴۔۔۱۔۔

پربھاتی مہلا ۴ ببھاس

اکُ اوئنکارُ ستگر پرسادِ ۔۔

رسکِ رسکِ گن گاوہ گرمتِ لو انمنِ نامِ لگان ۔۔ امرتُ رسُ پیا گر سبدی ہم نام وٹہُ کربان ۔۔۱۔۔ ہمرے جگجیون ہرِ پران ۔۔ ہرِ اوتمُ رد انترِ بھائیو گرِ منتُ دیؤ ہرِ کان ۔۔۱۔۔ رہاؤ ۔۔ آوہُ سنت ملہُ میرے بھائی ملِ ہرِ ہرِ نامُ وکھان ۔۔ کتُ بدھِ کیو پائیئ پربھُ اپنا مو کؤ کرہُ اپدیسُ ہرِ دان ۔۔۲۔۔ ستسنگتِ مہِ ہرِ ہرِ وسیا ملِ سنگتِ ہرِ گن جان ۔۔ وڈے بھاگِ ستسنگتِ پائی گرُ ستگرُ پرسِ بھگوان ۔۔۳۔۔ گن گاوہ پربھ اگم ٹھاکر کے گن گائ رہے ہیران ۔۔ جن نانک کؤ گرِ کرپا دھاری ہرِ نامُ دیؤ کھن دان ۔۔۴۔۔۱۔۔

پربھاتی ببھاس پڑتال مہلا ۴

اکُ اوئنکارُ ستگر پرسادِ ۔۔

جپِ من ہرِ ہرِ نامُ ندھان ۔۔ ہرِ درگہ پاوہِ مان ۔۔ جنِ جپیا تے پارِ پران ۔۔۱۔۔ رہاؤ ۔۔ سنِ من ہرِ ہرِ نامُ کرِ دھیانُ ۔۔ سنِ من ہرِ کیرتِ اٹھسٹھِ مجانُ ۔۔ سنِ من گرمکھِ پاوہِ مانُ ۔۔۱۔۔ جپِ من پرمیسرُ پردھانُ ۔۔ کھن کھووے پاپ کوٹان ۔۔ ملُ نانک ہرِ بھگوان ۔۔۲۔۔۱۔۔۷۔۔

پربھاتی مہلا ۵ ببھاس

اکُ اوئنکارُ ستگر پرسادِ ۔۔

منُ ہرِ کیا تنُ سبھُ ساجیا ۔۔ پنچ تت رچِ جوتِ نواجیا ۔۔ سہجا دھرتِ برتن کؤ پانی ۔۔ نمکھ ن وسارہُ سیوہُ سارگپانی ۔۔۱۔۔ من ستگرُ سیوِ ہوئ پرم گتے ۔۔ ہرکھ سوگ تے رہہِ نرارا تاں تو پاوہِ پرانپتے ۔۔۱۔۔ رہاؤ ۔۔ کاپڑ بھوگ رس انک بھنچائے ۔۔ مات پتا کٹمب سگل بنائے ۔۔ رجکُ سماہے جلِ تھلِ میت ۔۔ سو ہرِ سیوہُ نیتا نیت ۔۔۲۔۔ تہا سکھائی جہ کوئ ن ہووے ۔۔ کوٹِ اپرادھ اک کھن مہِ دھووے ۔۔ داتِ کرے نہی پچھوتاوے ۔۔ ایکا بکھس پھرِ بہرِ ن بلاوے ۔۔۳۔۔ کرت سنجوگی پایا بھالِ ۔۔ سادھسنگتِ مہِ بسے گپال ۔۔ گر ملِ آئے تمرے دوار ۔۔ جن نانک درسنُ دیہُ مرارِ ۔۔۴۔۔۱۔۔

پربھاتی مہلا ۵ گھرُ ۲ ببھاس

اکُ اوئنکارُ ستگر پرسادِ ۔۔

اورُ ن دوجا ٹھاؤ ۔۔ ناہی بنُ ہرِ ناؤ ۔۔ سرب سدھِ کلیان ۔۔ پورن ہوہِ سگل کام ۔۔۱۔۔ ہرِ کو نامُ جپیئ نیت ۔۔ کام کرودھ اہنکارُ بنسے لگے ایکے پریتِ ۔۔۱۔۔ رہاؤ ۔۔ نامِ لاگے دوکھُ بھاگے سرنِ پالن جوگُ ۔۔ ستگرُ بھیٹے جمُ ن تیٹے جسُ دھرِ ہووے سنجوگُ ۔۔۲۔۔ رینِ دنسُ دھیائ ہرِ ہرِ تجہُ من کے بھرم ۔۔ سادھسنگتِ ہرِ ملے جسہِ پورن کرم ۔۔۳۔۔ جنم جنم بکھاد بنسے راکھِ لینے آپِ ۔۔ مات پتا میت بھائی جن نانک ہرِ ہرِ جاپِ ۔۔۴۔۔۱۔۔۱۳۔۔

پربھاتی مہلا ۵ ببھاس پڑتال

اکُ اوئنکارُ ستگر پرسادِ ۔۔

رم رام رام رام جاپ ۔۔ کلِ کلیس لوبھ موہ بنسِ جائ اہں تاپ ۔۔۱۔۔ رہاؤ ۔۔ آپُ تیاگِ سنت چرن لاگِ منُ پوتُ جاہِ پاپ ۔۔۱۔۔ نانکُ بارکُ کچھو ن جانے راکھن کؤ پربھُ مائی باپ ۔۔۲۔۔۱۔۔۱۴۔۔

پربھاتی اسٹپدیا مہلا ۱ ببھاس

اکُ اوئنکارُ ستگر پرسادِ ۔۔

دبدھا بؤری منُ بؤرایا ۔۔ جھوٹھے لالچِ جنمُ گوایا ۔۔ لپٹِ رہی پھنِ بندھُ ن پایا ۔۔ستگرِ راکھے نامُ درڑایا ۔۔۱۔۔ نا منُ مرے ن مایا مرے ۔۔ جنِ کچھُ کیا سوئی جانے سبدُ ویچارِ بھؤ ساگرُ ترے ۔۔۱۔۔ رہاؤ ۔۔ مایا سنچِ راجے اہنکاری ۔۔ مایا ساتھِ ن چلے پیاری ۔۔ مایا ممتا ہے بہُ رنگی ۔۔ بنُ ناوے کو ساتھِ ن سنگی ۔۔۲۔۔ جیو منُ دیکھہِ پر منُ تیسا ۔۔ جیسی منسا تیسی دسا ۔۔ جیسا کرمُ تیسی لو لاوے ۔۔ ستگرُ پوچھِ سہج گھرُ پاوے ۔۔۳۔۔ راگِ نادِ منُ دوجے بھائ ۔۔ انترِ کپٹُ مہا دکھُ پائ ۔۔ ستگرُ بھیٹے سوجھی پائ ۔۔ سچے نامِ رہے لو لائ ۔۔۴۔۔ سچے سبدِ سچُ کماوے ۔۔ سچی بانی ہرِ گن گاوے ۔۔ نج گھرِ واسُ امر پدُ پاوے ۔۔ تا درِ ساچے سوبھا پاوے ۔۔۵۔۔ گر سیوا بنُ بھگتِ ن ہوئی ۔۔ انیک جتن کرے جے کوئی ۔۔ ہؤمے میرا سبدے کھوئی ۔۔ نرمل نامُ وسے منِ سوئی ۔۔۶۔۔ اسُ جگ مہِ سبدُ کرنی ہے سارُ ۔۔ بنُ سبدے ہورُ موہُ گبارُ ۔۔ سبدے نامُ رکھے ارِ دھارِ ۔۔ سبدے گتِ متِ موکھ دوارُ ۔۔۷۔۔ اورُ ناہی کرِ دیکھنہارو ۔۔ ساچا آپِ انوپُ اپارو ۔۔ رام نام اوتم گتِ ہوئی ۔۔ نانک کھوجِ لہے جنُ کوئی ۔۔۸۔۔۱۔۔

پربھاتی مہلا ۳ ببھاس

اکُ اوئنکارُ ستگر پرسادِ ۔۔

گر پرسادی ویکھُ تو ہرِ مندرُ تیرے نالِ ۔۔ ہرِ مندرُ سبدے کھوجیئ ہرِ نامو لیہُ سمالِ ۔۔۱۔۔ من میرے سبدِ رپے رنگُ ہوئ ۔۔ سچی بھگتِ سچا ہرِ مندرُ پرگٹی ساچی سوئ ۔۔۱۔۔ رہاؤ ۔۔ ہرِ مندرُ ایہُ سریرُ ہے گیانِ رتنِ پرگٹُ ہوئ ۔۔ منمکھ مولُ ن جاننی مانسِ ہرِ مندرُ ن ہوئ ۔۔۲۔۔ ہرِ مندرُ ہرِ جیؤ ساجیا رکھیا ہکمِ سوارِ ۔۔ دھرِ لیکھُ لکھیا سُ کماونا کوئ ن میٹنہارُ ۔۔۳۔۔ سبدُ چین سکھُ پایا سچے نائ پیار ۔۔ ہرمندرُ سبدے سوہنا کنچنُ کوٹُ اپار ۔۔۴۔۔ ہرمندرُ ایہُ جگتُ ہے گر بنُ گھورندھار ۔۔ دوجا بھاؤ کرِ پوجدے منمکھ اندھ گوار ۔۔۵۔۔ جتھے لیکھا منگیئ تتھے دیہ جاتِ ن جائ ۔۔ ساچِ رتے سے ابرے دکھیئے دوجے بھائ ۔۔۶۔۔ ہرِ مندر مہِ نامُ ندھانُ ہے نا بوجھہِ مگدھ گوار ۔۔ گرپرسادی چینا ہرِ راکھیا ارِ دھارِ ۔۔۷۔۔ گر کی بانی گر تے جاتی جِ سبدِ رتے رنگُ لائ ۔۔ پوتُ پاون سے جن نرمل ہرِ کے نامِ سمائ ۔۔۸۔۔ ہرمندرُ ہرِ کا ہاٹُ ہے رکھیا سبدِ سوارِ ۔۔ تسُ وچِ سؤدا ایکُ نامُ گرمکھِ لینِ سوارِ ۔۔۹۔۔ ہرمندر مہِ منُ لوہٹُ ہے موہیا دوجے بھائ ۔۔ پارسِ بھیٹئ کنچنُ بھیا کیمتِ کہی ن جائ ۔۔۱۰۔۔ ہرمندر مہِ ہرِ وسے سرب نرنترِ سوئ ۔۔ نانک گرمکھِ ونجیئ سچا سؤدا ہوئ ۔۔۱۱۔۔۱۔۔

ببھاس پربھاتی مہلا ۵ اسٹپدیا

اکُ اوئنکارُ ستگر پرسادِ ۔۔

مات پتا بھائی ستُ بنتا ۔۔ چوگہِ چوگ انند سیو جگتا ۔۔ ارجھِ پریو من میٹھ موہارا ۔۔ گن گاہک میرے پران ادھارا ۔۔۱۔۔ ایکُ ہمارا انترجامی ۔۔ دھر ایکا مے ٹک ایکسُ کی سرِ ساہا وڈ پرکھُ سوامی ۔۔۱۔۔ رہاؤ ۔۔ چھل ناگنِ سیو میری ٹوٹنِ ہوئی ۔۔ گرِ کہیا اہ جھوٹھی دھوہی ۔۔ مکھِ میٹھی کھائی کؤرائ ۔۔ امرت نامِ منُ رہیا اگھائ ۔۔۲۔۔ لوبھ موہ سیو گئی وکھوٹِ ۔۔ گرِ کرپالِ موہِ کینی چھوٹِ ۔۔ اہ ٹھگواری بہتُ گھر گالے ۔۔ ہم گرِ راکھِ لیئے کرپالے ۔۔۳۔۔ کام کرودھ سیو ٹھاٹُ ن بنیا ۔۔ گر اپدیسُ موہِ کانی سنیا ۔۔ جہ دیکھؤ تہ مہا چنڈال ۔۔ راکھِ لیئے اپنے گرِ گوپال ۔۔۴۔۔ دس ناری مے کری دہاگنِ ۔۔ گرِ کہیا ایہ رسہِ بکھاگنِ ۔۔ ان سنبندھی رساتلِ جائ ۔۔ ہم گرِ راکھے ہرِ لو لائ ۔۔۵۔۔ اہمیو سیو مسلتِ چھوڈی ۔۔ گرِ کہیا اہُ مورکھُ ہوڈی ۔۔ اہُ نیگھرُ گھرُ کہی ن پائے ۔۔ ہم گرِ راکھِ لیئے لو لائے ۔۔۶۔۔ ان لوگن سیو ہم بھئے بیرائی ۔۔ ایک گرہ مہِ دئ ن کھٹانئی ۔۔ آئے پربھ پہِ انچرِ لاگِ ۔۔ کرہُ تپاوسُ پربھ سرباگِ ۔۔۷۔۔ پربھ ہسِ بولے کیئے نیانئیں ۔۔ سگل دوت میری سیوا لائے ۔۔ توں ٹھاکرُ اہُ گرہُ سبھُ تیرا ۔۔ کہُ نانک گرِ کیا نبیرا ۔۔۸۔۔۱۔۔

ببھاس پربھاتی بانی بھگت کبیر جی کی

مرن جیون کی سنکا ناسی ۔۔ آپن رنگِ سہج پرگاسی ۔۔۱۔۔ پرگٹی جوتِ مٹیا اندھیارا ۔۔ رام رتنُ پایا کرت بیچارا ۔۔۱۔۔ رہاؤ ۔۔ جہ انندُ دکھُ دورِ پیانا ۔۔ منُ مانکُ لو تتُ لکانا ۔۔۲۔۔ جو کچھُ ہوآ سُ تیرا بھانا ۔۔ جو او بوجھے سُ سہجِ سمانا ۔۔۳۔۔ کہتُ کبیرُ کلبکھ گئے کھینا ۔۔ منُ بھیا جگجیون لینا ۔۔۴۔۔۱۔۔